ਚਿੰਤਪੂਰਨੀ ਵਿਖੇ ਭਦੌੜ ਵਾਲਿਆਂ ਦੀ ਧਰਮਸ਼ਾਲਾ ਯਾਤਰੀਆਂ ਲਈ ਬਣਿਆਂ ਹਰਮਨਪਿਆਰਾ ਰੈਣ ਵਸੇਰਾ

ਬਰਨਾਲਾ -1 ਅਪ੍ਰੈਲ -ਸ਼੍ਰੀ ਚਿੰਤਪੁਰਨੀ ਲੰਗਰ ਕਮੇਟੀ (ਰਜਿ) ਬਰਨਾਲਾ ਵੱਲੋਂ ਹਰ ਸਾਲ ਭਦੌੜ ਵਾਲਿਆਂ ਦੀ ਧਰਮਸ਼ਾਲਾ ਚਿੰਤਪੂਰਨੀ ਹਿਮਾਚਲ ਪ੍ਰਦੇਸ਼ ਵਿਖੇ ਭੰਡਾਰਾ ਲਗਾਇਆ ਜਾਂਦਾ ਹੈ। ਇਸ ਮੌਕੇ ਸਮਾਜ ਸੇਵੀ ਸੁਖਵਿੰਦਰ ਸਿੰਘ ਭੰਡਾਰੀ ਲੰਗਰ ਕਮੇਟੀ ਨਾਲ ਗਏ। ਇਸ ਦੌਰਾਨ ਉਨ੍ਹਾਂ ਨੇ ਧਰਮਸ਼ਾਲਾ ਦੇ ਮੈਨੇਜਰ ਬਲਵਿੰਦਰ ਪਾਲ ਕਾਲਾ ਨੂੰ ਮਿਲ ਕੇ ਧਰਮਸ਼ਾਲਾ ਬਾਰੇ ਵਿਸਥਾਰ ਚ ਜਾਣਕਾਰੀ ਲਈ, ਜਿਨ੍ਹਾਂ ਦੱਸਿਆ ਕਿ ਇਹ ਧਰਮਸ਼ਾਲਾ ਸਾਲ 2000 ਚ ਬਣਨੀ ਸ਼ੁਰੂ ਹੋਈ ਸੀ, ਜਿਸ ਨੇ ਵਿਸਥਾਰ ਅਤੇ ਵਿਕਾਸ ਦਾ ਲੰਬਾ ਪੈਂਡਾ ਤਹਿ ਕਰਦਿਆਂ ਐਸਾ ਸ਼ਾਨਦਾਰ ਪ੍ਰਬੰਧ ਕਾਇਮ ਕਰ ਲਿਆ ਹੈ ਕਿ ਇਹ ਭਦੌੜ ਵਾਲਿਆਂ ਦੀ ਧਰਮਸ਼ਾਲਾ ਚ ਹਰ ਪ੍ਰਕਾਰ ਦੀਆਂ ਸਹੂਲਤਾਂ ਉਪਲੱਬਧ ਹਨ। ਇਸ 7 ਮੰਜ਼ਲੀ ਧਰਮਸ਼ਾਲਾ ਚ ਕੁੱਲ 35 ਕਮਰੇ ਹਨ ਜਿਨ੍ਹਾਂ ਚੋਂ ਕਾਫੀ ਕਮਰੇ ਏ ਸੀ ਵਾਲੇ ਹਨ ਅਤੇ ਧਰਮਸ਼ਾਲਾ ਵਿਖੇ ਲੰਗਰ ਲਗਾਉਣ ਲਈ ਲੰਗਰ ਹਾਲ ਅਤੇ ਪਾਰਕਿੰਗ ਦੀ ਸਹੂਲਤ ਵੀ ਪ੍ਰਾਪਤ ਹੈ।

ਮੈਨੇਜਰ ਬਲਵਿੰਦਰ ਪਾਲ ਕਾਲਾ ਨੇ ਦੱਸਿਆ ਕਿ ਭਦੌੜ ਤੋਂ ਰਾਜਿੰਦਰ ਪਾਲ ਗੁਪਤਾ, ਦੀਪਕ ਬਜਾਜ, ਸੁਰਿੰਦਰ ਬੱਬੀ, ਵਿਜੇ ਭਦੌੜੀਆ, ਪਵਨ ਗਰੋਵਰ, ਪ੍ਰਿੰਸ ਗੁਪਤਾ, ਵਿਨੋਦ ਕੁਮਾਰ, ਬਾਬੂ ਰਾਮ ਹਲਵਾਈ, ਬਰਨਾਲਾ ਤੋਂ ਸੇਠ ਲਖਪਤ ਰਾਏ, ਰੁਲਦੂ ਰਾਮ ਕਰਮਗੜ੍ਹ ਵਾਲਿਆਂ ਨੇ ਨਗਰ ਭਦੌੜ , ਪਿੰਡਾਂ ਅਤੇ ਸ਼ਹਿਰਾਂ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਜਿਥੇ ਆਲੀਸ਼ਾਨ ਧਰਮਸ਼ਾਲਾ ਬਣਾਈ ਹੈ, ਉੱਥੇ ਧਰਮਸ਼ਾਲਾ ਦੇ ਨਾਲ ਪਿਛਲੇ ਪਾਸੇ 300 ਫੁੱਟ ਬਾਈ 40 ਫੁੱਟ ਜਗ੍ਹਾ ਹੋਰ ਮੁੱਲ ਖਰੀਦ ਲਈ ਹੈ। ਇਸ ਜਗ੍ਹਾ ਤੇ ਵੀ ਧਰਮਸ਼ਾਲਾ ਦਾ ਵਿਸਥਾਰ ਕਰਨ ਲਈ ਜਲਦੀ ਹੀ ਉਸਾਰੀ ਕਰਵਾਈ ਜਾਵੇਗੀ ਇਸ ਦੌਰਾਨ ਮੈਨੇਜਰ ਬਲਵਿੰਦਰ ਪਾਲ ਕਾਲਾ ਨੇ ਦੱਸਿਆ ਕਿ ਮੈਂ 25 ਸਾਲ ਤੋਂ ਧਰਮਸ਼ਾਲਾ ਦੀ ਦੇਖਭਾਲ ਕਰ ਰਿਹਾ ਹਾਂ। ਮੇਰੀ ਪਤਨੀ ਵੀਨਾ ਰਾਣੀ, ਬੇਟੀ ਗਗਨਦੀਪ ਕੌਰ ਤੇ ਬੇਟਾ ਗੁਰਜੋਬਨ ਪ੍ਰੀਤ ਮੇਰੇ ਕੋਲ ਹੀ ਰਹਿੰਦੇ ਹਨ। ਜੇਕਰ ਕਿਸੇ ਯਾਤਰੀ ਨੇ ਰਹਿਣ ਲਈ ਕਮਰਾ ਲੈਣਾ ਹੋਵੇ ਤਾਂ ਉਹ ਰਾਜਿੰਦਰ ਗੁਪਤਾ ਭਦੌੜ ਵਾਲੇ ਫ਼ੋਨ ਨੰਬਰ 98729-74729 ਅਤੇ ਮੈਨੇਜਰ ਬਲਵਿੰਦਰ ਪਾਲ ਕਾਲਾ ਫ਼ੋਨ ਨੰਬਰ 98821- 51098 ਤੇ ਐਡਵਾਂਸ ਬੁਕਿੰਗ ਵੀ ਕਰਵਾ ਸਕਦਾ ਹੈ । ਧਰਮਸ਼ਾਲਾ ਦੇ ਮੈਨੇਜਰ ਬਲਵਿੰਦਰ ਪਾਲ ਤੇ ਉਸਦੇ ਪਰਿਵਾਰ ਅਤੇ ਲੰਗਰ ਕਮੇਟੀ ਭਦੌੜ ਵੱਲੋਂ ਸੁਖਵਿੰਦਰ ਸਿੰਘ ਭੰਡਾਰੀ, ਵਿਜੇ ਕੁਮਾਰ ਚੀਮਾ, ਪ੍ਰਧਾਨ ਕਸਤੂਰੀ ਲਾਲ ਬਿੱਲੂ ਅਤੇ ਸੁਸ਼ੀਲ ਕੁਮਾਰ ਸ਼ੀਲਾ ਅਤੇ ਕੇਵਲ ਕ੍ਰਿਸ਼ਨ ਗਰਗ ਦਾ ਸਨਮਾਨ ਕੀਤਾ ਗਿਆ ਅਤੇ ਚਿੰਤਪੂਰਨੀ ਲੰਗਰ ਕਮੇਟੀ ਨੇ ਵੀ ਮੈਨੇਜਰ ਬਲਵਿੰਦਰ ਪਾਲ ਅਤੇ ਉਸਦੇ ਪਰਿਵਾਰ ਦਾ ਸਨਮਾਨ ਕੀਤਾ ।

