ਨਸ਼ੇ ਦੀ ਲੋਰ ਵਿੱਚ ਹੋਈ ਮਾਮੂਲੀ ਬਹਿਸ ਦੌਰਾਨ ਇੱਕ ਭਰਾ ਨੇ ਦੂਜੇ ਭਰਾ ਦੀ ਲਈ ਜਾਣ….

0
Prime k Punjab Dead b

ਗੁਰਾਇਆ-24 ਮਾਰਚ-ਗੁਰਾਇਆ ਇਲਾਕੇ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਇੱਕ ਭਰਾ ਵੱਲੋਂ ਦੂਜੇ ਭਰਾ ਦੀ ਮਾਮੂਲੀ ਬਹਿਸ ਦੌਰਾਨ ਕਤਲ ਕੀਤੇ ਜਾਣ ਦੀ ਵਾਰਦਾਤ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਬਲਵੀਰ ਸਿੰਘ ਉਰਫ ਬੱਬੂ ਅਤੇ ਮੁਲਜ਼ਮ ਤੇਜ਼ਵੀਰ ਸਿੰਘ ਜੋ ਪੱਤੀ ਮਾਂਗੇ ਕੇ, ਗੁਰਾਇਆ ਦੇ ਰਹਿਣ ਵਾਲੇ ਸਨ। ਇਹ ਦੋਨੋਂ ਭਰਾ ਫਗਵਾੜੇ ਤੋਂ ਸ਼ਰਾਬ ਪੀ ਕੇ ਸ਼ਿਵਫਟ ਗੱਡੀ ਰਾਹੀਂ ਗੁਰਾਇਆ ਆ ਰਹੇ ਸਨ। ਰਸਤੇ ਵਿੱਚ ਆਉਂਦਿਆਂ ਕਿਸੇ ਗੱਲ ਨੂੰ ਲੈ ਕੇ ਦੋਨਾਂ ਵਿਚਾਲੇ ਬਹਿਸਬਾਜ਼ੀ ਹੋ ਗਈ। ਗੱਲ ਇੰਨੀ ਕੁ ਵੱਧ ਗਈ ਕਿ ਤੇਜਵੀਰ ਨੇ ਲੋਹੇ ਦੇ ਹਥਿਆਰ ਨਾਲ ਬਲਜੀਤ ਦੇ ਸਿਰ ਤੇ ਵਾਰ ਕਰ ਦਿੱਤਾ। ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਤੇਜਵੀਰ ਸਿੰਘ ਜਖਮੀ ਬਲਜੀਤ ਨੂੰ ਖੁਦ ਹੀ ਹਸਪਤਾਲ ਲੈ ਕੇ ਗਿਆ ਪ੍ਰੰਤੂ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਿਲੌਰ ਸਰਵਨ ਸਿੰਘ ਬੱਲ ਨੇ ਦੱਸਿਆ ਕਿ ਮੁਲਜ਼ਮ ਤੇਜਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

PrimeKhabarPunjab Saint Paul School

About The Author

Leave a Reply

Your email address will not be published. Required fields are marked *