ਅਗਵਾਕਾਰਾਂ ਦਾ ਇਨਕਾਊਂਟਰ ਕਰ ਪੁਲਿਸ ਨੇ ਬਚਾਇਆ ਅਗਵਾਹ ਹੋਇਆ ਬੱਚਾ…….

0
Primekhabarpunjab Bacha

ਚੰਡੀਗੜ੍ਹ- 13 ਮਾਰਚ-ਬੀਤੀ ਕੱਲ ਲੁਧਿਆਣਾ ਜਿਲੇ ਦੇ ਸ਼ਹਿਰ ਖੰਨਾ ਦੇ ਕਸਬਾ ਮਲੌਦ ਅਧੀਨ ਆਉਂਦੇ ਪਿੰਡ ਸੀਹਾਂ ਦੋਂਦ ਵਿੱਚ ਸ਼ਰੇਆਮ ਇੱਕ ਬੱਚੇ ਨੂੰ ਅਗਵਾਹ ਕਰ ਲਿਆ ਗਿਆ ਸੀ। ਸੱਤ ਸਾਲਾਂ ਦੇ ਬੱਚੇ ਭਾਵਕੀਰਤ ਸਿੰਘ ਨੂੰ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਅਗਵਾਹ ਕਰ ਲਿਆ ਗਿਆ ਸੀ। ਬੱਚਾ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ, ਜਦੋਂ ਉਸਨੂੰ ਇਹ ਅਗਵਾਹਕਾਰ ਚੁੱਕ ਕੇ ਲੈ ਗਏ। ਮੁਲਜ਼ਮਾਂ ਨੇ ਆਪਣਾ ਮੂੰਹ ਮਾਸਕ ਨਾਲ ਢਕੇ ਹੋਏ ਸਨ ਅਤੇ ਕੰਬਲ ਲਏ ਹੋਏ ਸਨ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ਤੇ ਪੁਲਿਸ ਦੁਆਰਾ ਉਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ। ਤਿੰਨ ਜ਼ਿਲ੍ਹਿਆਂ ਦੀ ਪੁਲਿਸ ਨੇ ਇੱਕ ਟੀਮ ਬਣ ਕੇ ਇਸ ਮਿਸ਼ਨ ਨੂੰ ਅੰਜਾਮ ਦਿੱਤਾ। ਅਗਵਾਹਕਾਰ ਨੌਜਵਾਨਾਂ ਦਾ ਇਨਕਾਊਂਟਰ ਨਾਭਾ ਬਲਾਕ ਦੇ ਪਿੰਡ ਮੰਡੇਰ ਵਿਖੇ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਵੱਲ ਵੱਲੋਂ ਪਿੰਡ ਮੰਡੇਰ ਦੀ ਚਾਰੇ ਪਾਸਿਓਂ ਘੇਰਾਬੰਦੀ ਕੀਤੀ ਗਈ।

About The Author

Leave a Reply

Your email address will not be published. Required fields are marked *