ਹੰਡਿਆਇਆ ਦੇ ਵਿਕਾਸ ਕਾਰਜਾਂ ਲਈ ਸਵਾ ਦੋ ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਦਾ ਏਜੰਡਾ ਕੀਤਾ ਪੇਸ਼…..

0
Prime Khabar Punjab NagarPanchayat HND

ਹੰਡਿਆਇਆ- 06 ਮਾਰਚ- ਨਗਰ ਪੰਚਾਇਤ ਹੰਡਿਆਇਆ ਦੀ ਆਮ ਮੀਟਿੰਗ ਵੀਰਵਾਰ ਸਵੇਰੇ 11 ਵਜੇ ਐਕਟਿੰਗ ਪ੍ਰਧਾਨ ਮਹਿੰਦਰ ਕੌਰ ਦੀ ਪ੍ਰਧਾਨਗੀ ਹੇਠ, ਕਾਰਜ ਸਾਧਕ ਅਫਸਰ ਵਿਸ਼ਾਲਦੀਪ ਦੀ ਮੌਜੂਦਗੀ ਵਿੱਚ ਸਾਰੇ ਵਾਰਡਾਂ ਦੇ ਐਮਸੀ ਸਾਹਿਬਾਨ ਨਾਲ ਕੀਤੀ ਗਈ। ਐਮਐਲਏ ਕੁਲਦੀਪ ਸਿੰਘ ਢਿੱਲੋ ਵੀ ਵਿਸ਼ੇਸ਼ ਤੌਰ ਤੇ ਮੀਟਿੰਗ ਵਿੱਚ ਹਾਜ਼ਰ ਹੋਏ। ਮੀਟਿੰਗ ਵਿੱਚ ਵੱਖ-ਵੱਖ ਵਾਰਡਾਂ ਵਿੱਚ ਕੀਤੇ ਜਾਣ ਵਾਲੇ ਵਿਕਾਸ ਕੰਮਾਂ ਬਾਰੇ ਚਰਚਾ ਕੀਤੀ ਗਈ ਅਤੇ ਉਹਨਾਂ ਤੇ ਹੋਣ ਵਾਲੇ ਅਨੁਮਾਨਿਤ ਖਰਚੇ ਦੀ ਪ੍ਰਵਾਨਗੀ ਲਈ ਪ੍ਰਸਤਾਵ ਰੱਖਿਆ ਗਿਆ। ਇਸ ਤੋਂ ਇਲਾਵਾ ਨਵਾਂ ਨਗਰ ਪੰਚਾਇਤ ਦਫਤਰ ਬਣਾਉਣ, ਦਫਤਰ ਵਿੱਚ ਹੋਰ ਨਵਾਂ ਫਰਨੀਚਰ ਖਰੀਦਣ ਅਤੇ ਦਫਤਰ ਵਿੱਚ ਨਵੇਂ ਮੁਲਾਜ਼ਮਾਂ ਨੂੰ ਭਰਤੀ ਕੀਤੇ ਜਾਣਾ ਵੀ ਮੀਟਿੰਗ ਏਜੰਡੇ ਵਿੱਚ ਸ਼ਾਮਿਲ ਸੀ। ਮੀਟਿੰਗ ਦੇ ਕੁੱਲ 9 ਏਜੰਡੇ ਰੱਖੇ ਗਏ ਜਿਨਾਂ ਦੀ ਅਨੁਮਾਨਿਤ ਲਾਗਤ ਲਗਭਗ  ਸਵਾ ਦੋ ਕਰੋੜ ਦੇ ਕਰੀਬ ਸੀ। ਇਸ ਮੌਕੇ ਸ: ਕਮਲਦੀਪ ਸਿੰਘ ਜੂਨੀਅਰ ਸਹਾਇਕ, ਸ: ਨਾਇਬ ਸਿੰਘ, ਸ: ਵਰਿੰਦਰਪਾਲ ਸਿੰਘ ਕੰਪਿਊਟਰ ਅਪਰੇਟਰ ਤੇ ਸੁਮੇਸ਼ਵਰ ਸਿੰਗਲਾ ਕਲਰਕ ਵੀ ਹਾਜ਼ਰ ਸਨ।

About The Author

Leave a Reply

Your email address will not be published. Required fields are marked *