ਪ੍ਰਧਾਨ ਦੀ ਮੋਟਰ ਤੇ ਮਿਲੀ ਅਣਜਾਣ ਲਾਸ਼….

ਹੰਡਿਆਇਆ-20 ਜਨਵਰੀ-ਅੱਜ ਸਵੇਰੇ ਬਠਿੰਡਾ ਚੰਡੀਗੜ੍ਹ ਤੇ ਸਥਿਤ ਜੀ ਮਾਲ ਦੇ ਕੋਲ ਖੇਤਾਂ ਵਿੱਚ ਮੋਟਰ ਤੇ ਲਾਸ ਮਿਲਣ ਨਾਲ ਆਸ ਪਾਸ ਦੇ ਇਲਾਕਿਆਂ ਵਿੱਚ ਹੜਕੰਪ ਮੱਚ ਗਿਆ। ਜਾਣਕਾਰੀ ਅਨੁਸਾਰ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਦੀ ਮੋਟਰ ਤੇ ਅਣਪਛਾਤੀ ਲਾਸ਼ ਮਿਲੀ। ਥਾਣਾ ਸਿਟੀ 2 ਦੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਅਜੇ ਤੱਕ ਕੋਈ ਪਹਿਚਾਣ ਨਹੀਂ ਹੋ ਪਾਈ। ਲਾਸ ਦੇ ਨੱਕ ਅਤੇ ਮੂੰਹ ਵਿੱਚੋਂ ਖੂਨ ਨਿਕਲ ਰਿਹਾ ਸੀ, ਜਿਸ ਤੋਂ ਅੰਜਾਜਾ ਲਗਾਇਆ ਜਾ ਰਿਹਾ ਹੈ ਕਿ ਵਿਅਕਤੀ ਦੀ ਮੌਤ ਬਰੇਨ ਅਟੈਕ ਨਾਲ ਹੋ ਸਕਦੀ ਹੈ।ਪ੍ਰੰਤੂ ਅਜੇ ਤੱਕ ਇਹ ਪਤਾ ਨਹੀਂ ਲੱਗ ਪਾਇਆ ਕਿ ਇਹ ਵਿਅਕਤੀ ਕੌਣ ਹੈ ਅਤੇ ਇੱਥੇ ਕੀ ਕਰਨ ਆਇਆ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ
