ਸੈਕੰਡਰੀ ਸਕੂਲ ਹੰਡਿਆਇਆ ਦੀ ਸਕੂਲ ਮੈਨੇਜਮੈਂਟ ਕਮੇਟੀ ਦੀ ਚੋਣ ਹੋਈ

ਮਨਦੀਪ ਕੌਰ ਚੁਣੀ ਗਈ ਚੇਅਰਪਰਸਨ
ਹੰਡਿਆਇਆ- 11 ਜੁਲਾਈ – ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੇ 12 ਮੈਂਬਰਾਂ ਦੀ ਚੋਣ ਕੀਤੀ ਗਈ । ਸਕੂਲ ਮੁਖੀ ਰਣਜੀਤ ਸਿੰਘ ਜੰਡੂ ਨੇ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਮੈਨੇਜਮੈਂਟ ਕਮੇਟੀ ਲਈ ਵਿਦਿਆਰਥੀਆਂ ਦੇ ਮਾਪਿਆਂ ਵਿਚੋਂ 12 ਮੈਬਰਾਂ ਦੀ ਚੋਣ ਰੱਖੀ ਗਈ ਸੀ, ਇਸ ਵਾਸਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਵੱਡੇ ਪੱਧਰ ਉਪਰ ਉਤਸ਼ਾਹ ਦਿਖਾਉਂਦੇ ਹੋਏ ਭਾਗੀਦਾਰੀ ਕਰਕੇ ਆਪਣੀਆਂ ਨਾਮਜ਼ਦਗੀਆਂ ਪੇਸ਼ ਕੀਤੀਆਂ ਗਈਆਂ । ਜਿਸ ਦੌਰਾਨ 6 ਔਰਤ ਮੈਂਬਰਾਂ ਵਿੱਚ ਮਨਦੀਪ ਕੌਰ, ਮਨਜੀਤ ਕੌਰ, ਗਗਨਦੀਪ ਕੌਰ, ਜਸਪ੍ਰੀਤ ਕੌਰ, ਸਵਿਤਾ ਦੇਵੀ ਅਤੇ ਕਿਰਨਾ ਕੌਰ ਜਦ ਕਿ ਮਰਦ ਮੈਂਬਰਾਂ ਵਿੱਚ ਕੁਲਦੀਪ ਸਿੰਘ ਤਾਜਪੁਰੀਆ, ਆਯੂਬ ਖਾਂ, ਕੇਸਰ ਸਿੰਘ, ਰੇਸ਼ਮ ਸਿੰਘ, ਅਵਤਾਰ ਸਿੰਘ ਅਤੇ ਜਗਤਾਰ ਸਿੰਘ ਚੁਣੇ ਗਏ । ਇੰਨ੍ਹਾਂ 12 ਵਿੱਚੋਂ ਮਨਦੀਪ ਕੌਰ ਨੂੰ ਬਹੁਮਤ ਨਾਲ ਚੇਅਰਪਰਸਨ ਅਤੇ ਗਗਨਦੀਪ ਕੌਰ ਨੂੰ ਸਰਬਸੰਮਤੀ ਨਾਲ ਉੱਪ ਚੇਅਰਪਰਸਨ ਚੁਣਿਆ ਗਿਆ। ਚੁਣੇ ਗਏ ਅਹੁਦੇਦਾਰ ਅਤੇ ਮੈਂਬਰਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸੁਨੀਤਇੰਦਰ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਡਾ. ਬਰਜਿੰਦਰਪਾਲ ਸਿੰਘ, ਸਕੂਲ ਮੁਖੀ ਰਣਜੀਤ ਸਿੰਘ ਜੰਡੂ ਅਤੇ ਸਮੂਹ ਸਟਾਫ਼ ਵੱਲੋਂ ਵਧਾਈ ਦਿੱਤੀ ਗਈ । ਇਸ ਮੌਕੇ ਨਗਰ ਪੰਚਾਇਤ ਵੱਲੋਂ ਨਾਮਜ਼ਦ ਮੈਂਬਰ ਐਮ. ਸੀ. ਬਸਾਵਾ ਸਿੰਘ ਭਰੀ, ਅਧਿਆਪਕ ਮੈਂਬਰ ਰੁਪਿੰਦਰ ਸਿੰਘ ਤੋਂ ਇਲਾਵਾ ਲੈਕ. ਗੁਰਲਾਲ ਸਿੰਘ ਬੋਪਾਰਾਏ, ਲੈਕ. ਸਤਵੀਰ ਸਿੰਘ, ਪ੍ਰਿਤਪਾਲ ਸਿੰਘ, ਮਨਦੀਪ ਸ਼ਰਮਾ, ਬਲਜੀਤ ਸਿੰਘ ਅਕਲੀਆ, ਹਰਸ਼ਾ ਰਾਣੀ ਅਤੇ ਸਮੂਹ ਸਟਾਫ਼ ਹਾਜ਼ਰ ਸੀ।
