ਅਖਿਲੇਸ਼ ਸ਼ਰਮਾ ਚੁਣੇ ਗਏ ਬੀਜੇਪੀ ਹੰਡਿਆਇਆ ਦੇ ਨਵੇਂ ਮੰਡਲ ਪ੍ਰਧਾਨ

ਹੰਡਿਆਇਆ-10ਜੁਲਾਈ-ਅਖਿਲੇਸ਼ ਸ਼ਰਮਾ ਉਰਫ ਜੋਨੀ ਨੂੰ ਭਾਰਤੀ ਜਨਤਾ ਪਾਰਟੀ ਦੀ ਹੰਡਿਆਇਆ ਇਕਾਈ ਦਾ ਮੰਡਲ ਪ੍ਰਧਾਨ ਨਿਯੁਕਤ ਕੀਤਾ ਗਿਆ। ਇਹ ਨਿਯੁਕਤੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋ ਦੀ ਰਹਿਨੁਮਾਈ ਹੇਠ ਜਿਲਾ ਪ੍ਰਭਾਰੀ ਜੀਵਨ ਕੁਮਾਰ ਅਤੇ ਜਿਲਾ ਇੰਚਾਰਜ ਦੀ ਅਗਵਾਈ ਵਿੱਚ ਕਰਵਾਈ ਗਈ। ਮੀਟਿੰਗ ਵਿੱਚ ਬੀਜੇਪੀ ਹਿਊਮਨ ਰਾਈਟਸ ਸੈਲ ਦੇ ਜਿਲਾ ਪ੍ਰਧਾਨ ਸੁਖਮਿੰਦਰ ਪਾਲ ਜੇਠੀ ਨੇ ਮੰਡਲ ਪ੍ਰਧਾਨ ਲਈ ਨੌਜਵਾਨ ਆਗੂ ਅਖਿਲੇਸ਼ ਸ਼ਰਮਾ ਦੇ ਨਾਮ ਦਾ ਪ੍ਰਸਤਾਵ ਰੱਖਿਆ ਜਿਸ ਨੂੰ ਉੱਥੇ ਮੌਜੂਦ ਸਾਰੇ ਮੈਂਬਰਾਂ ਦੁਆਰਾ ਸਰਬ ਸੰਮਤੀ ਨਾਲ ਸਵੀਕਾਰ ਕਰ ਲਿਆ ਗਿਆ।
ਇਸ ਨਿਯੁਕਤੀ ਤੇ ਅਖਿਲੇਸ਼ ਸ਼ਰਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਜਿੰਮੇਵਾਰੀ ਲਈ ਪਾਰਟੀ ਦੇ ਸੀਨੀਅਰ ਆਗੂ ਅਤੇ ਪਾਰਟੀ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਅਤੇ ਵਿਸ਼ਵਾਸ ਦਿਵਾਉਂਦੇ ਹਨ ਕਿ ਪਾਰਟੀ ਨੂੰ ਹੰਡਿਆਇਆ ਵਿੱਚ ਹੋਰ ਮਜਬੂਤ ਕਰਨਗੇ।ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸੁਖਵਿੰਦਰ ਪਾਲ ਜੇਠੀ ਤੇ ਅਸ਼ੋਕ ਕੁਮਾਰ ਸ਼ਾਸ਼ਤਰੀ ਤੋਂ ਇਲਾਵਾ ਹੋਰ ਪਾਰਟੀ ਵਰਕਰ ਦੀ ਮੌਜੂਦ ਸਨ।