ਪ੍ਰੈਸ ਕਲੱਬ ਹੰਡਿਆਇਆ ਨੇ ਵਿਦਿਆਰਥੀਆਂ ਨੂੰ ਵੰਡੀਆਂ ਡਿਕਸ਼ਨਰੀਆਂ

0
PrimeKhabarPunjab Hnd School

ਹੰਡਿਆਇਆ-09ਜੁਲਾਈ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਅਤੇ ਖੁੱਡੀ ਖ਼ੁਰਦ ਵਿਖੇ ਪ੍ਰੈਸ ਕਲੱਬ ਹੰਡਿਆਇਆ ਵਲੋਂ ਛੇਵੀਂ ਤੋਂ ਅੱਠਵੀਂ ਜਮਾਤ ਦੇ ਮੋਨੀਟਰਾਂ ਨੂੰ ਅੰਗਰੇਜੀ ਦੀਆਂ ਡਿਕਸ਼ਨਰੀਆਂ ਵੰਡੀਆਂ ਗਈਆਂ। ਇਸ ਮੌਕੇ ਪ੍ਰੈਸ ਕਲੱਬ ਹੰਡਿਆਇਆ ਦੇ ਚੇਅਰਮੈਨ ਗੁਰਜੀਤ ਸਿੰਘ ਖੁੱਡੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅੰਗਰੇਜੀ ਵਿਸ਼ੇ ਦੇ ਮਾਹਰ ਬਣਾਉਣ ਤੇ ਕੌਮੀ ਪੱਧਰ ਦੀ ਪ੍ਰੀਖਿਆ ਦੇ ਯੋਗ ਬਣਾਉਣ ਲਈ ਇਹ ਉਪਰਾਲੇ ਹਰ ਸਾਲ ਕੀਤੇ ਜਾਂਦੇ ਹਨ। ਪ੍ਰਿੰਸੀਪਲ ਰਣਜੀਤ ਸਿੰਘ ਜੰਡੂ ਤੇ ਬਲਜੀਤ ਸਿੰਘ ਅਕਲੀਆ ਨੇ ਪ੍ਰੈਸ ਕਲੱਬ ਹੰਡਿਆਇਆ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਬੰਧਨਤੋੜ ਸਿੰਘ, ਮਾ: ਪ੍ਰਿਤਪਾਲ ਸਿੰਘ, ਮਨਦੀਪ ਸ਼ਰਮਾ, ਪੂਨਮ ਸ਼ਰਮਾ, ਸਕੂਲ ਇੰਚਾਰਜ ਦਿਨੇਸ਼ ਕੁਮਾਰ, ਡਾ: ਕੁਲਦੀਪ ਸਿੰਘ ਕਮਲ ਤੇ ਸਟਾਫ਼ ਹਾਜ਼ਰ ਸੀ।

DurgaPhotostate

About The Author

Leave a Reply

Your email address will not be published. Required fields are marked *

You may have missed