ਨਹੀਂ ਬਣੀ ਸਹਿਮਤੀ ਪ੍ਰਧਾਨ ਲਈ

ਹੰਡਿਆਇਆ-17ਜਨਵਰੀ-ਅੱਜ ਸਵੇਰ ਤੋਂ ਹੀ ਨਗਰ ਪੰਚਾਇਤ ਹੰਡਿਆਇਆ ਦੇ ਕਰਮਚਾਰੀ ਨਵੇਂ ਚੁਣ ਕੇ ਆਉਣ ਵਾਲੇ ਪ੍ਰਧਾਨ ਦੀ ਆਓ ਭਗਤ ਵਿੱਚ ਭੱਜ ਨੱਠ ਕਰਨ ਲੱਗੇ ਪਏ ਸਨ। ਦੁਪਹਿਰ ਸਮੇਂ ਪੁਲਿਸ ਪ੍ਰਸ਼ਾਸਨ ਅਤੇ ਹੰਡਿਆਇਆ ਨਿਵਾਸੀਆਂ ਦਾ ਨਗਰ ਪੰਚਾਇਤ ਦਫਤਰ ਵਿੱਚ ਇਕੱਠ ਹੋਣਾ ਸ਼ੁਰੂ ਹੋ ਗਿਆ। 3 ਵਜੇ ਦੇ ਕਰੀਬ ਕਾਂਗਰਸ ਅਤੇ ਦੋ ਆਜ਼ਾਦ ਉਮੀਦਵਾਰ ਨਗਰ ਪੰਚਾਇਤ ਦਫਤਰ ਵਿਖੇ ਪਹੁੰਚ ਗਏ, ਪਰੰਤੂ ਆਮ ਆਦਮੀ ਪਾਰਟੀ ਦੇ 10 ਉਮੀਦਵਾਰ ਦਫਤਰ ਤੋਂ ਦੂਰ ਸਟਾਰ ਡਾਇਮੰਡ ਢਾਬੇ ਵਿਖੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਵਿੱਚ ਵਿਅਸਤ ਹੋ ਗਏ। ਜਾਣਕਾਰੀ ਅਨੁਸਾਰ ਪਾਰਟੀ ਆਗੂਆਂ ਵੱਲੋਂ ਗੁਰਮੀਤ ਸਿੰਘ ਦਾ ਨਾਮ ਪ੍ਰਧਾਨ ਲਈ ਨਾਮਜਦ ਕੀਤਾ ਗਿਆ ਪ੍ਰੰਤੂ ਇਸ ਤੇ ਸਹਿਮਤੀ ਨਹੀਂ ਹੋ ਸਕੀ। ਕੁਝ ਹੋਰ ਮੈਂਬਰਾਂ ਨੇ ਪ੍ਰਧਾਨਗੀ ਲਈ ਅਪਣੀ-ਅਪਣੀ ਦਾਅਵੇਦਾਰੀ ਪੇਸ਼ ਕੀਤੀ ਪ੍ਰੰਤੂ ਕਿਸੇ ਤੇ ਵੀ ਸਹਿਮਤੀ ਨਹੀਂ ਬਣੀ। ਇੱਥੇ ਫਿਰ ਉਹ ਗੱਲ ਢੁੱਕਦੀ ਹੈ “ਵੇ ਮੈਂ ਕੱਲੀ ਤੇ ਮੁਲਾਜੇਦਾਰ ਵਾਲੇ ਮੈਂ ਕਿਹਦਾ ਕਿਹਦਾ ਮਾਣ ਰੱਖ ਲਾ”। ਇਸ ਨੂੰ ਦੇਖਦੇ ਹੋਏ ਅੱਜ ਪ੍ਰਧਾਨਗੀ ਦੀ ਚੋਣ ਨੂੰ ਕੈਂਸਲ ਕਰ ਦਿੱਤਾ ਗਿਆ। ਅਜੇ ਨਵੀਂ ਤਰੀਕ ਦਾ ਐਲਾਨ ਵੀ ਨਹੀਂ ਕੀਤਾ ਗਿਆ।
