“ਫਨਕਾਰ ਰੇਸ ਅਕੈਡਮੀ”, ਬਠਿੰਡਾ ਦੁਆਰਾ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ

0
Prime khabar Punjab Fankar Bathinda

ਸੰਗਤਾਂ ਲਈ ਲੰਗਰ ਗੁਰੂ ਇੱਛਾ ਤੱਕ ਵਰਤਾਇਆ ਗਿਆ

ਬਠਿੰਡਾ-16ਜਨਵਰੀ-ਫ਼ਨਕਾਰ ਰੇਸ ਅਕੈਡਮੀ,ਅਜੀਤ ਰੋਡ,ਬਠਿੰਡਾ ਵਿਖੇ ਨਵੇਂ ਸਾਲ,ਲੋਹੜੀ ਤੇ ਮਾਘੀ ਦੇ ਪਵਿੱਤਰ ਦਿਹਾੜੇ ਤੇ ਸ਼ੁਕਰਾਨੇ ਵਜੋਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਅਕੈਡਮੀ ਦੇ ਡਾਇਰੈਕਟਰ ਫ਼ਨਕਾਰ ਸ਼ਰਮਾ ਨੇ ਦੱਸਿਆ ਕਿ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਨਗਰ ਖੇੜੇ ਲਈ ਸ਼ੁਖ ਸ਼ਾਂਤੀ ਦੀ ਅਰਦਾਸ ਕੀਤੀ ਗਈ ਅਤੇ ਪੰਜਾਬ ਦੀ ਨੌਜਵਾਨੀ ਦੇ ਚੰਗੇਰੇ ਭਵਿੱਖ ਲਈ ਗੁਰੂ ਮਹਾਰਾਜ ਨੂੰ ਨਮਨ ਕੀਤਾ ਗਿਆ।
ਇਸ ਤੋਂ ਉਪਰੰਤ ਚਾਹ ਤੇ ਪਕੋੜਿਆਂ ਦੇ ਲੰਗਰ ਲਾਏ ਗਏ ਜਿਸ ਨੂੰ ਗੁਰੂ ਇੱਛਾ ਤੱਕ ਵਰਤਾਇਆ ਗਿਆ।ਇਸ ਮੋਕੇ ਗਲੀ ਨੰਬਰ 22 -ਬੀ,ਅਜੀਤ ਰੋਡ,ਬਠਿੰਡਾ ਸਥਿਤ ਬ੍ਰਾਂਚ ਦੇ ਵਿਦਿਆਰਥੀਆਂ ਨੇ ਲੰਗਰ ਦੀ ਸੇਵਾ ਕੀਤੀ।
ਜਿਕਰਯੋਗ ਹੈ ਕਿ ਸਰਕਾਰੀ ਨੌਕਰੀਆਂ ਦੇ ਇਮਤਿਹਾਨਾਂ ਦੀ ਤਿਆਰੀ ਕਰਵਾਉਣ ਵਾਲ਼ੀ ਅਤੇ ਲੱਖਾਂ ਨੌਜਵਾਨਾਂ ਦਾ ਨੌਕਰੀ ਦਾ ਸੁਪਨਾ ਪੂਰਾ ਕਰਨ ਵਾਲੀ ਮਾਲਵਾ ਖੇਤਰ ਦੀ ਨਾਮੀ ਸੰਸਥਾ ਫ਼ਨਕਾਰ ਰੇਸ ਅਕੈਡਮੀ ਬਠਿੰਡਾ ਹਰ ਸਮੇਂ ਉਹਨਾਂ ਦੇ ਚੰਗੇਰੇ ਭਵਿੱਖ ਲਈ ਸਮਰਪਿਤ ਹੈ ਅਤੇ ਨੋਜਵਾਨ ਵਿਦਿਆਰਥੀਆਂ ਨੂੰ ਵਧੀਆ ਪੜਾਈ ਤੇ ਮਾਰਗ ਦਰਸ਼ਨ ਦੇ ਕੇ ਉਨਾਂ ਦਾ ਭਵਿੱਖ ਸੁਰੱਖਿਅਤ ਕਰਨ ਵਿੱਚ ਮੋਹਰੀ ਭੂਮਿਕਾ ਨਿਭਾ ਰਹੀ ਹੈ। ਨੋਕਰੀਆਂ ਦੇ ਟੇਸਟਾਂ ਦੀ ਮਿਆਰੀ ਤਿਆਰੀ ਲਈ ਮਸ਼ਹੂਰ ਇਹ ਸੰਸਥਾ ਮਾਲਵਾ ਖੇਤਰ ਦੇ ਬੱਚਿਆਂ ਦੇ ਵਧੀਆ ਭਵਿੱਖ ਦੀ ਤਰਜਮਾਨੀ ਕਰ ਰਹੀ ਹੈ।
ਇਸ ਦੌਰਾਨ ਡਾਇਰੈਕਟਰ ਫ਼ਨਕਾਰ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਓਹਨਾਂ ਦੁਆਰਾ ਮਿਹਨਤੀ ਵਿਦਿਆਰਥੀਆਂ ਦਾ ਸੁਪਨਾ ਪੂਰਾ ਕਰਨ ਲਈ ਤੱਪਸਿਆਗੜ ਨਾਮੀ ਬੈਚ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਇਸ ਦੌਰਾਨ ਉਹ ਸੀਮਤ ਵਿਦਿਆਰਥੀਆਂ ਨੂੰ ਇਕ ਟੈਸਟ ਰਾਹੀਂ ਆਪਣੀ ਦੇਖ ਰੇਖ ‘ਚ ਸਿੱਖਿਆ ਪ੍ਰਦਾਨ ਕਰਨਗੇ ਅਤੇ ਉਹਨਾਂ ਦੀ ਹਰ ਸੰਭਵ ਮੱਦਦ ਕਰਨਗੇ। ਇਸ ਦੌਰਾਨ ਸੰਸਥਾ ਦੀ ਯੋਗ ਟੀਮ ਉਹਨਾਂ ਦੀ ਮਦਦ ਕਰੇਗੀ। ਇਸ ਦੌਰਾਨ ਉਹਨਾਂ ਦੇ ਪਿਤਾ ਰਿਟਾਇਰਡ ਪ੍ਰਿੰਸੀਪਲ ਭੀਮ ਸੈਨ ਸ਼ਰਮਾ ਨੇ ਪੰਜਾਬ ਦੀ ਨੌਜਵਾਨੀ ਦੇ ਚੰਗੇਰੇ ਭਵਿੱਖ ਲਈ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕੀਤੀ ਅਤੇ ਕਿਹਾ ਕਿ ਮੇਰੀ ਪਰਮਾਤਮਾ ਅੱਗੇ ਅਰਦਾਸ ਹੈ ਕਿ ਅਜੋਕਾ ਨੌਜਵਾਨ ਆਪਣੀ ਯੋਗਤਾ ਨੂੰ ਪਹਿਚਾਣ ਕੇ ਸਹੀ ਦਿਸ਼ਾ ਵੱਲ ਲਾਏ ਜਿਸ ਨਾਲ ਉਹ ਆਪਣਾ, ਆਪਣੇ ਮਾਪਿਆਂ ਅਤੇ ਗੁਰੂ ਦਾ ਨਾਮ ਰੌਸ਼ਨ ਕਰੇ। ਅਜਿਹਾ ਕਰਕੇ ਉਹ ਸਮਾਜ ਅੰਦਰ ਮਾਣ ਸਨਮਾਨ ਤਾਂ ਪ੍ਰਾਪਤ ਕਰੇਗਾ ਹੀ ਅਤੇ ਨਾਲ ਹੀ ਕੁਰੀਤੀਆਂ ਜਿਵੇਂ ਕਿ ਨਸ਼ੇ ਆਦਿ ਤੋਂ ਬੱਚ ਜਾਵੇਗਾ।

FAnkar Sharma


ਇਸ ਸ਼ੁਭ ਮੌਕੇ ਤੇ ਹੋਰਨਾਂ ਤੋਂ ਇਲਾਵਾਂ ਉਹਨਾਂ ਦੇ ਮਾਤਾ ਅਧਿਆਪਕ ਵੀਨਾ ਸ਼ਰਮਾ, ਪਤਨੀ ਆਰੂਸ਼ੀ ਸ਼ਰਮਾ, ਸੇਵਾ ਮੁਕਤ ਪਟਵਾਰੀ ਕੌਰ ਸਿੰਘ, ਮਾਹਿਰ ਵਕੀਲ ਹਰਦੀਪ ਸਿੰਘ ਗਿੱਲ (ਸਰਬਸੁਖ ਸੇਵਾ ਸੋਸਾਇਟੀ), ਪ੍ਰੋਫ਼ ਕਮਲਜੀਤ ਗੱਬੀ (ਫੀਜਿਕਸ), ਬ੍ਰਿਜ ਮੋਹਨ ਵਾਲੀਆ, ਪ੍ਰੋਫੈਸਰ ਬਲਦੀਪ ਸਿੰਘ ਬੱਲੀ (ਰਬਾਬ ਸਕੂਲ ਆਫ ਮਿਊਜ਼ਿਕ), ਸੇਵਾ ਮੁਕਤ ਸੰਗੀਤ ਅਧਿਆਪਕ ਹਰਿ ਕ੍ਰਿਸ਼ਨ ਸ਼ਰਮਾ ਅਤੇ ਅਕੈਡਮੀ ਦੇ ਸਮੂਹ ਸਟਾਫ਼ ਅਤੇ ਸਾਰੇ ਵਿਦਿਆਰਥੀ ਹਾਜ਼ਿਰ ਸਨ। ਅਖੀਰ ਵਿੱਚ ਪ੍ਰਬੰਧਕਾਂ ਅਤੇ ਡਾਇਰੈਕਟਰ ਫ਼ਨਕਾਰ ਸ਼ਰਮਾ ਦੁਆਰਾ ਪਾਠੀ ਸਿੰਘਾਂ, ਆਈਆਂ ਸੰਗਤਾਂ, ਦੋਸਤਾਂ ਮਿੱਤਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

About The Author

Leave a Reply

Your email address will not be published. Required fields are marked *