ਪ੍ਰੇਮੀ ਨੂੰ ਦਿੱਤੀ ਪਤੀ ਦੀ ਸੁਪਾਰੀ

ਪ੍ਰੇਮੀ ਨਾਲ ਰਿਕਾਰਡ ਕੀਤੀਆਂ ਇਤਰਾਜ ਯੋਗ ਵੀਡੀਓ
ਪਟਿਆਲਾ-16 ਜਨਵਰੀ- ਪਟਿਆਲਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜਿੱਥੇ ਪਿੰਡ ਤੇਜਾ ਦੀ ਰਹਿਣ ਵਾਲੀ ਇੱਕ ਔਰਤ ਨੇ ਆਪਣੇ ਪਤੀ ਦੇ ਖਿਲਾਫ ਸੁਪਾਰੀ ਦੇ ਕੇ ਪ੍ਰੇਮੀ ਨਾਲ ਸਰੀਰਕ ਸਬੰਧ ਬਣਾਏ ਅਤੇ ਵੀਡੀਓ ਰਿਕਾਰਡ ਕਰ ਲਈ।
ਪਿੰਡ ਤੇਜਾ ‘ਚ ਗੋਲੀਬਾਰੀ ਦੇ ਮਾਮਲੇ ‘ਚ ਥਾਣਾ ਕੋਤਵਾਲੀ ਪਟਿਆਲਾ ਦੀ ਪੁਲਸ ਨੇ ਮੁਲਜ਼ਮ ਮਨਪ੍ਰੀਤ ਕੌਰ ਉਰਫ ਗੱਗੀ ਵਾਸੀ ਪਿੰਡ ਤੇਜਾ, ਉਸ ਦੇ ਪ੍ਰੇਮੀ ਹਰਸਿਮਰਨ ਸਿੰਘ ਉਰਫ ਗੋਰਾ ਉਮਰ ਕਰੀਬ 25 ਸਾਲ, ਗੋਰਾ ਦੇ ਦੋਸਤ ਕਰਨ ਸਿੰਘ ਉਰਫ ਨਿਖਿਲ ਉਮਰ ਕਰੀਬ 22 ਸਾਲ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਮਨਪ੍ਰੀਤ ਕੌਰ ਨੇ ਆਪਣੇ ਪ੍ਰੇਮੀ ਗੋਰਾ ਨਾਲ ਮਿਲ ਕੇ ਆਪਣੇ ਪਤੀ ਬਲਜਿੰਦਰ ਸਿੰਘ ਨੂੰ ਰਸਤੇ ਤੋਂ ਹਟਾਉਣ ਦੀ ਯੋਜਨਾ ਬਣਾਈ ਸੀ। ਇਸ ਦੇ ਲਈ ਔਰਤ ਨੇ ਆਪਣੇ ਪ੍ਰੇਮੀ ਨੂੰ 5 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ।
ਔਰਤ ਇੰਨੀ ਹੁਸ਼ਿਆਰ ਸੀ ਕਿ ਜਦੋਂ ਵੀ ਉਹ ਆਪਣੇ ਪ੍ਰੇਮੀ ਨਾਲ ਸੈਕਸ ਕਰਦੀ ਸੀ ਤਾਂ ਉਹ ਇਤਰਾਜ਼ਯੋਗ ਸਥਿਤੀ ਦੀ ਵੀਡੀਓ ਰਿਕਾਰਡ ਕਰਦੀ ਸੀ, ਤਾਂ ਜੋ ਪ੍ਰੇਮੀ ਦੇ ਵਿਆਹ ਕਰਨ ਤੋਂ ਇਨਕਾਰ ਕਰਨ ‘ਤੇ ਉਸ ਦੇ ਖਿਲਾਫ ਮਾਮਲਾ ਦਰਜ ਕਰ ਸਕੇ। ਇਸ ਔਰਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਇੱਕ ਮੋਬਾਈਲ ਫ਼ੋਨ, ਦੋ ਦੇਸੀ ਪਿਸਤੌਲ ਅਤੇ 10 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਜਦੋਂ ਮੁਲਜ਼ਮਾਂ ਦੇ ਮੋਬਾਈਲ ਫੋਨ ਅਤੇ ਆਪਸੀ ਗੱਲਬਾਤ ਦੇ ਰਿਕਾਰਡ ਦੀ ਜਾਂਚ ਕੀਤੀ ਗਈ ਤਾਂ ਇਸ ਔਰਤ ਅਤੇ ਉਸ ਦੇ ਪ੍ਰੇਮੀ ਦੀਆਂ 10 ਤੋਂ ਵੱਧ ਇਤਰਾਜ਼ਯੋਗ ਵੀਡੀਓਜ਼ ਮਿਲੀਆਂ।
