ਦਸ ਸਿਖਲਾਈ ਪਰਬਤ ਅਲੀ ਪਲਟਨ ਦੇ ਫੌਜੀਆਂ ਦੀ ਸਾਈਕਲ ਰੈਲੀ ਦਾ ਬਰਨਾਲਾ ਪਹੁੰਚਣ ਤੇ ਨਿੱਘਾ ਸਵਾਗਤ -ਸੂਬੇਦਾਰ ਜਗਸੀਰ

ਬਰਨਾਲਾ,14ਅਕਤੂਬਰ(ਰਾਕੇਸ਼ ਜੇਠੀ) – ਅੰਬਾਲਾ ਤੋਂ ਚੱਲੀ ਕੈਪਟਨ ਨਵਨੀਤ ਤਿਵਾਰੀ ਦੀ ਅਗਵਾਈ ਹੇਠ ਫੌਜੀਆਂ ਦੀ ਸਾਈਕਲ ਰੈਲੀ ਦਾ ਬਰਨਾਲਾ ਪਹੁੰਚਣ ਤੇ ਐਕਸ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਪਰਬਤ ਅਲੀ ਪਲਟਨ ਜਿਲਾ ਬਰਨਾਲਾ ਅਤੇ ਮਾਨਸਾ ਦੇ ਸਾਬਕਾ ਸੈਨਕਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਹ ਜਾਣਕਾਰੀ ਪ੍ਰੈਸ ਦੇ ਨਾਂ ਜਾਰੀ ਕਰਦਿਆਂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਾਈਕਲ ਰੈਲੀ ਦਾ ਆਯੋਜਨ ਦਸ ਸਿਖਲਾਈ ਪਰਬਤ ਅਲੀ ਰੈਜੀਮੈਂਟ ਵੱਲੋਂ ਕੀਤਾ ਗਿਆ ਹੈ, ਜਿਹੜੀ ਅੰਬਾਲਾ ਵਿਖੇ ਤਾਇਨਾਤ ਹੈ। ਇਹ ਸੈਨਿਕ ਸਾਈਕਲ ਰੈਲੀ 14 ਜਿਲਿਆਂ ਵਿੱਚ ਦੀ ਹੁੰਦੀ ਹੋਈ ਅੰਬਾਲਾ ਵਿਖੇ ਸਮਾਪਤ ਹੋਵੇਗੀ ਇਸ ਰੈਲੀ ਦਾ ਉਦੇਸ਼ ਇਹ ਹੈ ਕਿ ਪੰਜਾਬ ਦੇ ਲੋਕਾਂ ਵਿੱਚ ਦੇਸ਼ ਭਗਤੀ ਦਾ ਸੁਨੇਹਾ ਦੇਣਾ, ਏਕਤਾ ਅਨੁਸ਼ਾਸਨ ਅਤੇ ਸਿਹਤ ਪ੍ਰਤੀ ਜਾਗਰੂਕ ਕਰਨਾ, ਫੌਜ ਤੇ ਆਮ ਲੋਕਾਂ ਵਿੱਚ ਸਾਂਝ ਨੂੰ ਬਰਕਰਾਰ ਕਰਨਾ। ਪੰਜਾਬ ਵਿੱਚ ਜਿਹੜੇ ਨਸ਼ੇ ਬਹੁਤ ਬੁਰੀ ਤਰ੍ਹਾਂ ਫੈਲੇ ਹੋਏ ਹਨ, ਉਹਨਾਂ ਤੋਂ ਬਚਣ ਲਈ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਹੋਣ ਲਈ ਪ੍ਰੇਰਨਾ ਦੇਣਾ। ਸਾਰੇ ਭਾਗ ਲੈ ਰਹੇ ਜਵਾਨਾਂ ਨੂੰ ਬਰਨਾਲਾ ਦੀ ਸੈਨਿਕ ਵੈਲਫੇਅਰ ਐਸੋਸੀਏਸ਼ਨ ਵੱਲੋਂ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਔਰ ਬਟਾਲੀਅਨ ਵੱਲੋਂ ਵੀ ਸਮੂਹ ਐਕਸ ਸਰਵਿਸ ਮੈਨ ਨੂੰ ਆਪਣਾ ਜਾਦਗਾਰੀ ਚਿੰਨ ਭੇਂਟ ਕੀਤਾ ਗਿਆ।

ਇਸ ਮੌਕੇ ਕੈਪਟਨ ਗੁਰਦਾਸ ਸਿੰਘ, ਕੈਪਟਨ ਗੁਰਜਿੰਦਰ ਸਿੰਘ ਸਿੱਧੂ, ਸੁਬੇਦਾਰ ਮੇਜਰ ਰਣਜੀਤ ਸਿੰਘ, ਸੂਬੇਦਾਰ ਮੇਜਰ ਸੋਨ ਸਿੰਘ, ਸੂਬੇਦਾਰ ਮੇਜਰ ਸਰਦਾਰ ਸਿੰਘ, ਸੂਬੇਦਾਰ ਮੇਜਰ ਸਵਰਨਜੀਤ ਸਿੰਘ, ਸੂਬੇਦਾਰ ਮੇਜਰ ਬਲਦੇਵ ਸਿੰਘ, ਸੂਬੇਦਾਰ ਮੇਜਰ ਅਵਤਾਰ ਸਿੰਘ, ਸੂਬੇਦਾਰ ਮੇਜਰ ਸੁਦਾਗਰ ਸਿੰਘ ਬਾਜਵਾ, ਸੂਬੇਦਾਰ ਗੁਰਜਿੰਦਰ ਸਿੰਘ, ਸੂਬੇਦਾਰ ਰਣਜੀਤ ਸਿੰਘ, ਹੌਲਦਾਰ ਬਸੰਤ ਸਿੰਘ ਉਗੋਕੇ, ਹੌਲਦਾਰ ਮੇਲਾ ਸਿੰਘ, ਹੌਲਦਾਰ ਬਾਸ ਸਿੰਘ, ਹੌਲਦਾਰ ਕਰਨੈਲ ਸਿੰਘ, ਹੌਲਦਾਰ ਬਲਜਿੰਦਰ ਸਿੰਘ, ਹੌਲਦਾਰ ਬਲਵਿੰਦਰ ਸਿੰਘ, ਹੌਲਦਾਰ ਬਹਾਦਰ ਸਿੰਘ, ਹੋਲਦਾਰ ਜਗਸੀਰ ਸਿੰਘ ਭੈਣੀ,ਹੌਲਦਾਰ ਮੇਲਾ ਸਿੰਘ, ਹੋਲਦਾਰ ਜਗਸੀਰ ਸਿੰਘ ਭੈਣੀ ਸ਼ਾਮਲ ਸਨ।
