ਆਖਰ 4 ਮਹੀਨੇ ਬਾਅਦ ਹੋਇਆ ਖਬਰ ਦਾ ਅਸਰ

0
Prime khabar punjab Sadak

ਹੰਡਿਆਇਆ-04ਜਨਵਰੀ-ਨਗਰ ਪੰਚਾਇਤ ਹੰਡਿਆਇਆ ਕੋਲੋਂ ਧੌਲੇ ਵੱਲ ਜਾਂਦੀ ਸੜਕ ਦੇ ਕੁਝ ਹਿੱਸੇ ਵਿੱਚ ਸਾਈਡਾਂ ਤੇ ਇੰਟਰਲੋਕ ਟਾਈਲਾਂ ਨਾ ਪਈਆਂ ਹੋਣ ਕਾਰਨ ਅਤੇ ਨਾਲੀਆਂ ਨੂੰ ਉੱਚਾ ਨਾ ਚੁੱਕੇ ਜਾਣ ਕਾਰਨ ਸੜਕ ਦੀ ਚੌੜਾਈ 3 ਫੁੱਟ ਦੇ ਕਰੀਬ ਘੱਟ ਗਈ ਸੀ। ਇਸ ਸੜਕ ਉੱਪਰ ਗੁਰਦੁਆਰਾ ਅੜੀਸਰ ਜਾਣ ਵਾਲੇ ਰਾਹਗੀਰਾਂ ਦੀ ਅਕਸਰ ਆਵਾਜਾਈ ਲੱਗੀ ਰਹਿੰਦੀ ਹੈ। ਸੜਕ ਦੀ ਚੌੜਾਈ ਘੱਟ ਹੋ ਜਾਣ ਕਾਰਨ ਅਕਸਰ ਵਹੀਕਲਾਂ ਨੂੰ ਆਹਮਣੇ ਸਾਹਮਣੇ ਲੰਘਣਾ ਔਖਾ ਹੋ ਜਾਂਦਾ ਹੈ। ਜਿਸ ਕਾਰਨ ਇਸ ਜਗ੍ਹਾ ਤੇ ਟਰੈਫਿਕ ਜਾਮ ਹੋ ਜਾਂਦਾ ਹੈ ਅਤੇ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਸਾਈਡਾਂ ਤੇ ਇੰਟਰਲੋਕ ਟਾਈਲਾਂ ਨਾ ਲੱਗੀਆਂ ਹੋਣ ਕਾਰਨ ਨਵੀਂ ਬਣੀ ਸੜਕ ਨੇ ਵੀ ਜਲਦੀ ਹੀ ਟੁੱਟਣਾ ਸ਼ੁਰੂ ਕਰ ਦਿੱਤਾ ਸੀ। ਇਸ ਲਈ 6 ਸਤੰਬਰ 2024 ਨੂੰ ਆਸ ਪਾਸ ਦੇ ਦੁਕਾਨਦਾਰਾਂ ਨੇ ਖਬਰਾਂ ਰਾਹੀਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀ ਕਿ ਸੜਕ ਤੇ ਇਸ ਟੋਟੇ ਉੱਪਰ ਵੀ ਜਲਦ ਤੋਂ ਜਲਦ ਦੋਨੋਂ ਸਾਈਡਾਂ ਤੇ ਨਾਲੀਆਂ ਨੂੰ ਉੱਪਰ ਚੁੱਕ ਕੇ ਇੰਟਰਲੋਕ ਟਾਈਲਾਂ ਲਗਵਾ ਦਿੱਤੀਆਂ ਜਾਣ ਤਾਂ ਜੋ ਰਾਹਗੀਰਾਂ ਨੂੰ ਇਥੋਂ ਲੰਘਣ ਮੌਕੇ ਸਮੱਸਿਆਵਾ ਨਾ ਹੋਵੇ। ਅੱਜ ਨਗਰ ਪੰਚਾਇਤ ਹੰਢਿਆਇਆ ਦੇ ਸਹਾਇਕ ਕਲਰਕ ਕਮਲਦੀਪ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਸੜਕ ਦੀ ਮੁਰੰਮਤ ਦਾ ਕੰਮ ਚਾਲੂ ਕਰਵਾ ਦਿੱਤਾ ਗਿਆ ਹੈ। ਜਿਸ ਨਾਲ ਸੜਕ ਖੁੱਲ ਜਾਵੇਗੀ ਅਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਰਾਹਤ ਮਿਲੇਗੀ।

About The Author

Leave a Reply

Your email address will not be published. Required fields are marked *