ਗੁਰਜੀਤ ਸਿੰਘ ਖੁੱਡੀ ਦੀ ਪੁਸਤਕ ਪਟਿਆਲਾ ਯੂਨੀਵਰਸਿਟੀ ਦੀ ਲਾਇਬੇ੍ਰਰੀ ’ਚ ਸ਼ਾਮਿਲ

0
Prime khabar punjab Gurjitbook

ਹੰਡਿਆਇਆ-3 ਜਨਵਰੀ-ਕਸਬਾ ਹੰਡਿਆਇਆ ਤੋਂ ਪੱਤਰਕਾਰ ਤੇ ਲੇਖਕ ਗੁਰਜੀਤ ਸਿੰਘ ਖੁੱਡੀ ਵਲੋਂ ਲਿਖੀ ਪੁਸਤਕ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜ਼ਿਲਾ ਬਰਨਾਲਾ ਦੇ ਅਸਥਾਨਾਂ ਬਾਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਲਾਇਬ੍ਰੇਰੀ ਵਿਚ ਪੜ੍ਹਨ ਲਈ ਭੇਜੀ ਗਈ ਸੀ। ਉਨ੍ਹਾਂ ਕਿਹਾ ਕਿ ਇਹ ਪੁਸਤਕ “ਡਾ: ਗੰਡਾ ਸਿੰਘ ਪੰਜਾਬੀ ਰੈਫਰੈਂਸ ਲਾਇਬ੍ਰੇਰੀ, ਪਟਿਆਲਾ” ਵਿਖੇ ਪੁਸਤਕਾਂ ਵਿਚ ਸ਼ਾਮਿਲ ਹੋਈ ਹੈ ਤੇ ਇਹ ਪਾਠਕਾਂ ਤੇ ਖੋਜਾਰਥੀਆਂ ਵਾਸਤੇ ਬਹੁਤ ਹੀ ਲਾਹੇਵੰਦ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਪੁਸਤਕ ਖ਼ਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ, ਭਗਤ ਪੂਰਨ ਸਿੰਘ ਪਿੰਗਲਵਾੜਾ ਸੰਗਰੂਰ, ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿਚ ਭੇਜੀ ਗਈ ਹੈ।

About The Author

Leave a Reply

Your email address will not be published. Required fields are marked *