Prime Khabar Punjab Moga

ਅਨੰਦ ਕਾਰਜ ਕਰਵਾਉਣ ਵਾਲੇ ਗ੍ਰੰਥੀ ਨੇ ਮੰਗੀ ਮਾਫੀ

ਮੋਗਾ-27 ਦਸੰਬਰ -ਮੋਗੇ ਵਿੱਚੋਂ ਇੱਕ ਸ਼ਰਮਸ਼ਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਿੰਡ ਮਹਿਣਾ ਦੀ ਰਹਿਣ ਵਾਲੀ ਲੜਕੀ ਨੇ ਆਪਣੇ ਮਾਮੇ ਨਾਲ ਲਵ ਮੈਰਿਜ ਕਰ ਲਈ। ਸਿਰਫ ਇਨਾ ਹੀ ਨਹੀਂ ਗੁਰਦੁਆਰੇ ਵਿੱਚ ਗ੍ਰੰਥੀ ਵੱਲੋਂ ਮਾਮਾ ਭਾਣਜੀ ਦੇ ਆਨੰਦ ਕਾਰਜ ਕਰਵਾ, ਮੈਰਿਜ ਸਰਟੀਫਿਕੇਟ ਵੀ ਬਣਾ ਕੇ ਦੇ ਦਿੱਤਾ।

ਲੜਕੀ ਦੀ ਮਾਂ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਇੱਕ ਮਹੀਨਾ ਪਹਿਲਾਂ ਘਰ ਵਿੱਚੋਂ ਬਿਨਾਂ ਕੁਝ ਦੱਸੇ ਚਲੀ ਗਈ ਸੀ। ਉਹਨਾਂ ਨੇ ਇਸ ਸਬੰਧੀ ਥਾਣਾ ਮਹਿਣਾ ਵਿਖੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਪਰੰਤੂ ਪੁਲਿਸ ਦੁਆਰਾ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਸ ਦੇ ਭਰਾ ਨੇ ਹੀ ਉਹਨਾਂ ਦੀ ਲੜਕੀ ਨੂੰ ਕਿਤੇ ਲੁਕੋਇਆ ਹੋਇਆ ਹੈ ਤਾਂ ਤਲਾਸ਼ੀ ਦੇ ਦੌਰਾਨ ਉਨਾਂ ਕੋਲੋਂ ਲੜਕੀ ਦੇ ਨਾਲ ਮੈਰਿਜ ਸਰਟੀਫਿਕੇਟ ਮਿਲਿਆ। ਪਰਿਵਾਰ ਨੇ ਇਸ ਮੈਰਿਜ ਸਰਟੀਫਿਕੇਟ ਬਾਰੇ ਉਥੋਂ ਨਹਿੰਗ ਜਥੇਬੰਦੀਆਂ ਨੂੰ ਸੂਚਿਤ ਕੀਤਾ। ਨਹਿੰਗ ਜਥੇਬੰਦੀਆਂ ਨੇ ਗੁਰਦੁਆਰਾ ਸਾਹਿਬ ਵਿੱਚ ਆ ਕੇ ਗ੍ਰੰਥੀ ਤੋਂ ਪੁੱਛ ਕਿਛ ਕੀਤੀ ਤਾਂ ਗ੍ਰੰਥੀ ਜਰਨੈਲ ਸਿੰਘ ਨੇ ਆਪਣੀ ਗਲਤੀ ਨੂੰ ਮੰਨਦੇ ਹੋਏ ਕਿਹਾ ਕਿ ਉਸਨੇ 2000 ਰੁਪਏ ਵਿੱਚ ਉਹਨਾਂ ਦੇ ਆਨੰਦ ਕਾਰਜ ਅਤੇ ਮੈਰਿਜ ਸਰਟੀਫਿਕੇਟ ਬਣਾਇਆ ਹੈ। ਨਹਿੰਗ ਜਥੇਬੰਦੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਦੁਆਰਾ ਸਾਹਿਬ ਤੋਂ ਲੈ ਕੇ ਕਿਸੇ ਦੂਸਰੇ ਗੁਰਦੁਆਰਾ ਸਾਹਿਬ ਵਿੱਚ ਰਖਵਾ ਦਿੱਤਾ।

About The Author

Leave a Reply

Your email address will not be published. Required fields are marked *