ਪਸ਼ੂ ਪਾਲਣ ਵਿਭਾਗ ਨੇ ਲਗਾਇਆ ਕੈਂਪ

ਹੰਡਿਆਇਆ-26ਦਸੰਬਰ-ਕਸਬਾ ਹੰਡਿਆਇਆ ਵਿਖੇ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਐਸਕੈਡ ਸਕੀਮ ਅਧੀਨ ਸਿਵਲ ਪਸ਼ੂ ਹਸਪਤਾਲ ਹੰਡਿਆਇਆ ਵਿੱਚ ਇੱਕ ਜਿਲ੍ਹਾ ਪੱਧਰੀ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸਹਾਇਕ ਡਾਇਰੈਕਟਰ ਏ.ਪੀ. ਪਸ਼ੂ ਪਾਲਨ ਵਿਭਾਗ ਬਰਨਾਲਾ, ਡਾਕਟਰ ਰੁਪਿੰਦਰ ਸਿੰਘ ਅਤੇ ਸਹਾਇਕ ਡਾਇਰੈਕਟਰ ਏ. ਐਚ. ਡਾਕਟਰ ਰਾਜੇਸ਼ ਮਲਿਕ ਨੇ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵੈਟਨਰੀ ਅਫਸਰ ਹੰਡਿਆਇਆ, ਡਾਕਟਰ ਹਰਮਨਦੀਪ ਕੌਰ ਨੇ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੇ ਰੱਖ ਰਖਾਵ ਬਾਰੇ ਜਾਣਕਾਰੀ ਦਿੱਤੀ। ਵੈਟਰਨਰੀ ਅਫਸਰ ਤਪਾ, ਡਾਕਟਰ ਅਭਿਨੀਤ ਕੌਰ ਭੱਟੀ ਵੱਲੋਂ ਪਸ਼ੂ ਪਾਲਕਾਂ ਨੂੰ ਜਨਟਿਕ ਬਿਮਾਰੀਆਂ ਬਾਰੇ ਦੱਸਿਆ। ਵੈਟਨਰੀ ਅਫਸਰ ਪੋਲੀ ਕਲੀਨਿਕ ਬਰਨਾਲਾ, ਡਾਕਟਰ ਰਮਨਦੀਪ ਕੌਰ ਵੱਲੋਂ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀਆਂ ਵੱਖ-ਵੱਖ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ। ਵੈਟਰਨਰੀ ਅਫਸਰ ਬਰਨਾਲਾ ਡਾਕਟਰ ਗਗਨਜੋਤ ਸਿੰਘ ਨੇ ਵਿਭਾਗ ਵੱਲੋਂ ਕੀਤੀ ਜਾ ਰਹੀ ਮਨਸੂਈ ਗਰਭਦਾਨ ਸੇਵਾ ਬਾਰੇ ਜਾਣਕਾਰੀ ਦਿੱਤੀ। ਇਸ ਕੈਂਪ ਦੌਰਾਨ ਆਏ ਪਸ਼ੂ ਪਾਲਕਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ। ਇਸ ਮੌਕੇ ਸੁਰਿੰਦਰ ਸਿੰਘ ਵੀਆਈ ਹੰਡਿਆਇਆ, ਸੁਰਿੰਦਰ ਪਾਲ ਸਿੰਘ ਵੀਆਈ ਖੁੱਡੀ ਕਲਾਂ, ਗੁਰਪ੍ਰੀਤ ਸਿੰਘ ਵੀਆਈ ਰੁੜੇਕੇ ਕਲਾਂ, ਅਮਰਦੀਪ ਸਿੰਘ ਦਰਜਾ ਚਾਰ, ਕੇਵਲ ਸਿੰਘ ਦਰਜਾ ਚਾਰ, ਅਤੇ ਵੱਡੀ ਗਿਣਤੀ ਵਿੱਚ ਪਸ਼ੂ ਪਾਲਕ ਹਾਜਰ ਸਨ।