ਲੋਕ ਪਹਿਲਾਂ ਦੀ ਤਰ੍ਹਾਂ ਪਰੇਸ਼ਾਨ ਪਰੰਤੂ ..

0
prime khabar punabl udharpatt

ਹੰਡਿਆਇਆ-28 ਦਸੰਬਰ -ਕਸਬਾ ਹੰਡਿਆਇਆ ਦੇ ਗੁਰਦੁਆਰਾ ਸਾਹਿਬ ਤੋਂ ਲੁਧੜ ਪੱਤੀ ਚੌਂਕ ਨੂੰ ਜਾਂਦੀ ਸੜਕ ਬਰਸਾਤ ਪੈਣ ਤੋਂ ਬਾਅਦ ਕੰਡਿਆਂ ਦੀ ਸੇਜ ਬਣ ਜਾਂਦੀ ਹੈ। ਜਿਸ ਨੂੰ ਪਾਰ ਕਰਨਾ ਖਾਲਾ ਜੀ ਦਾ ਬਾੜਾ ਨਹੀਂ ਹੁੰਦਾ। ਬਰਸਾਤ ਮੌਕੇ ਪੈਦਲ ਵਿਅਕਤੀ ਦਾ ਲੰਘਣਾ ਤਾਂ ਮੁਸ਼ਕਿਲ ਹੁੰਦਾ ਹੀ ਹੈ, ਉਸ ਤੋਂ ਵੀ ਜਿਆਦਾ ਮੁਸ਼ਕਿਲ ਸਕੂਟਰ, ਮੋਟਰਸਾਈਕਲ ਅਤੇ ਗੱਡੀਆਂ ਵਾਲੇ ਲਈ ਹੁੰਦਾ ਹੈ। ਜਿਨਾਂ ਨੂੰ ਪਾਣੀ ਖੜੇ ਹੋਣ ਕਾਰਨ ਇਹ ਸਮਝ ਨਹੀਂ ਪੈਂਦਾ ਕਿ ਕਿਸ ਜਗਹਾ ਗੱਡਾ ਹੈ ਅਤੇ ਕਿਸ ਜਗਹਾ ਸੜਕl ਜਿਸ ਕਾਰਨ ਗੱਡੀਆਂ ਫਸ ਜਾਂਦੀਆਂ ਹਨ ਅਤੇ ਸਕੂਟਰ ਮੋਟਰਸਾਈਕਲ ਵਾਲੇ ਡਿੱਗ ਜਾਂਦੇ ਹਨ।ਕੱਲ ਪਈ ਬਰਸਾਤ ਕਾਰਨ ਕਈ ਗੱਡੀਆਂ ਸੜਕ ਵਿੱਚ ਧਸ ਗਈਆਂ ਜਿਨਾਂ ਨੂੰ ਆਸ ਪਾਸ ਦੇ ਲੋਕਾਂ ਦੁਆਰਾ ਬਹੁਤ ਮਿਹਨਤ ਨਾਲ ਬਾਹਰ ਕੱਢਿਆ ਗਿਆ।ਪਰੰਤੂ ਸਰਕਾਰ ਦੇ ਆਗੂ ਅਕਸਰ ਹੀ ਵੱਖ ਵੱਖ ਸਟੇਜਾਂ ਤੇ ਆਪਣੇ ਵਿਕਾਸ ਕਾਰਜਾਂ ਦੇ ਛੋਲੇ ਗਾਂਦੇ ਰਹਿੰਦੇ ਹਨ ਜਦੋਂ ਕਿ ਇਹ ਸੜਕ ਪਿਛਲੇ ਲੰਬੇ ਸਮੇਂ ਤੋਂ ਅਜਿਹੇ ਹੀ ਹਾਲ ਵਿੱਚ ਹੈ।

ਬਰਸਾਤ ਪੈਣ ਤੋਂ ਅਗਲੇ ਦਿਨ ਦਾ ਦ੍ਰਿਸ਼

About The Author

Leave a Reply

Your email address will not be published. Required fields are marked *