ਪੰਜਾਬ ਵਿੱਚ ਆਤੰਕੀ ਹਮਲੇ ਨੂੰ ਲੈ ਕੇ ਅਲਰਟ ਜਾਰੀ

ਚੰਡੀਗੜ੍ਹ-16 ਦਸੰਬਰ- ਪੰਜਾਬ ਵਿੱਚ ਅਤੰਕੀ ਹਮਲੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਐਨਆਈਏ ਦੇ ਵੱਲੋਂ ਦਿੱਤੀ ਗਈ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਨੂੰ 1984 ਦੇ ਦੌਰ ਦੀ ਤਰ੍ਹਾਂ ਦਹਿਲਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ। ਐਨਆਈਏ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਖਾਲਿਸਤਾਨੀ ਟਾਈਗਰ ਫੋਰਸ, ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਹੋਰ ਅਤੰਕੀ ਸੰਗਠਨ ਚਾਈਨੀਜ ਡਿਵਾਈਸਾਂ ਦਾ ਇਸਤੇਮਾਲ ਕਰ ਰਹੇ ਹਨ। ਕਿਉਂਕਿ ਕੁਝ ਸੰਦੇਹ ਚੀਜ਼ਾਂ ਮਿਲੀਆਂ ਹਨ ਜੋ ਕਿ ਚਾਈਨੀਜ਼ ਹਨ। ਬਰਾਮਦ ਕੀਤੇ ਗਏ ਸਮਾਨ ਅਤੰਕੀ ਉਪਕਰਨ ਬਣਾਉਣ ਅਤੇ ਏਆਈ ਦੇ ਜਰੀਏ ਧਮਾਕੇ ਕਰਨ ਦੇ ਇਸਤੇਮਾਲ ਲਈ ਕੀਤੀ ਜਾਂਦੇ ਹਨ।
ਇਹਨਾਂ ਉਪਕਰਨਾ ਦਾ ਇਸਤੇਮਾਲ ਜਿਆਦਾਤਰ ਦੇਸ਼ ਦੀਆਂ ਸੇਨਾਵਾਂ ਦੁਆਰਾ ਕੀਤਾ ਜਾਂਦਾ ਹੈ। ਇਸ ਉੱਪਰ ਐਨਆਈਏ ਦਾ ਮੰਨਣਾ ਹੈ ਕਿ ਅਤੰਕੀ ਪਾਕਿਸਤਾਨ ਦੀ ਆਈਐਸਆਈ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ ਕਿਉਂਕਿ ਪੰਜਾਬ ਵਿੱਚ ਹੁਣ ਤੱਕ ਤਕਰੀਬਨ ਪੰਜ ਪੁਲਿਸ ਥਾਣਿਆਂ ਤੇ ਗਰਨੇਡ ਅਤੇ ਆਈਈਡੀ ਨਾਲ ਹਮਲੇ ਹੋ ਚੁੱਕੇ ਹਨ। ਰਿਪੋਰਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਖਾਲਿਸਤਾਨੀ ਅਤੰਕੀ 1984 ਵਿੱਚ ਇਸਤੇਮਾਲ ਕੀਤੇ ਗਏ ਡੈਡ ਡਰੋਪ ਮਾਡਲ ਦੀ ਤਰਜ ਤੇ ਹਮਲੇ ਕਰ ਰਹੇ ਹਨ। ਇਸ ਪੂਰੇ ਮਾਮਲੇ ਨੂੰ ਲੈ ਕੇ ਕੇਂਦਰ ਸੁਰੱਖਸ਼ਾ ਏਜੰਸੀਆਂ ਅਲਟ ਤੇ ਹਨ।