ਬਸਾਵਾ ਸਿੰਘ ਭਰੀ ਨੇ ਆਪਣੇ ਸਮਰਥਕਾਂ ਨਾਲ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ

0
Prime khabar punjab Vasava

ਹੰਡਿਆਇਆ -15 ਦਸੰਬਰ-ਕਸਬਾ ਹੰਡਿਆਇਆ ਵਿਖੇ ਨਗਰ ਪੰਚਾਇਤ ਚੋਣਾਂ ਦਾ ਅਖਾੜਾ ਭਖ ਚੁੱਕਿਆ ਹੈ। ਉਮੀਦਵਾਰਾ ਦੁਆਰਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ। ਇਸੇ ਤਹਿਤ ਵਾਰਡ ਨੰਬਰ 9 ਦੇ ਉੱਘੇ ਸਮਾਜ ਸੇਵੀ ਬਸਾਵਾ ਸਿੰਘ ਭਰੀ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਕਾਗਜ਼ ਭਰ ਕੇ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਹ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਨਾਲ ਜੁੜੇ ਹੋਏ ਸਨ। ਇਸ ਵਾਰ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਣ ਕੇ ਲੋਕਾਂ ਦੇ ਕਚਹਿਰੀ ਵਿੱਚ ਹਾਜ਼ਰ ਹੋ ਰਹੇ ਹਨ। ਬਸਾਵਾ ਸਿੰਘ ਦੁਆਰਾ ਸ਼ਨੀਵਾਰ ਸ਼ਾਮ ਨੂੰ ਵਾਰਡ ਨੰਬਰ 9 ਦੇ ਵਿੱਚ ਚੁਣਾਵੀ ਪ੍ਰਚਾਰ ਸ਼ੁਰੂ ਕਰਦੇ ਹੋਏ ਘਰ ਘਰ ਜਾ ਕੇ ਬੀਤੇ ਢਾਈ ਸਾਲ ਤੋਂ ਆਮ ਆਦਮੀ ਪਾਰਟੀ ਦੀਆਂ ਉਪਲਬਧੀਆਂ ਨੂੰ ਦੱਸਦੇ ਹੋਏ ਆਪਣੇ ਲਈ ਵੋਟਾਂ ਮੰਗੀਆਂ। ਇਸ ਮੌਕੇ ਉਹਨਾਂ ਨਾਲ ਬਲਜੀਤ ਸਿੰਘ ਭਰੀ,ਮਨਪ੍ਰੀਤ ਸਿੰਘ ਭਰੀ,ਹਾਕਮ ਸਿੰਘ ਨੰਬਰਦਾਰ,ਜਗਜੀਤ ਸਿੰਘ ਸਰਾਂ,ਭੁਪਿੰਦਰ ਸਿੰਘ,ਖੁਸ਼ੀ ਮੁਹੰਮਦ,ਮੋਹਨ ਸਰਾਂ ਅਤੇ ਜਗਦੇਵ ਸਿੰਘ ਭਰੀ ਹਾਜ਼ਰ ਸਨ

About The Author

Leave a Reply

Your email address will not be published. Required fields are marked *