ਕੈਂਪ ਲਗਾ ਕੇ ਪੈਨਸ਼ਨ ਸਬੰਧੀ ਭਰੇ ਫਾਰਮ

ਹੰਡਿਆਇਆ – 6 ਦਸੰਬਰ(ਰਾਕੇਸ਼ ਜੇਠੀ)- ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਬਰਨਾਲਾ ਦੁਆਰਾ ਹੰਡਿਆਇਆ ਵਿਖੇ ਕੈਂਪ ਲਗਾ ਬੁੜਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਆਸ਼ਰਤ ਪੈਨਸ਼ਨ ਅਤੇ ਅੰਗਹੀਨ ਵਿਅਕਤੀਆਂ ਦੀ ਪੈਨਸ਼ਨ ਦੇ ਫਾਰਮ ਭਰੇ ਗਏ। ਵਿਭਾਗ ਦੇ ਡੀਐਸਅਐਸੳ ਤੇਅਵਾਸ ਪ੍ਰੀਤ ਕੌਰ, ਸੀਡੀਪੀਉ ਸ਼੍ਰੀਮਤੀ ਉਰਵਿਸ਼ੀ ਗੋਇਲ ਦੀ ਯੋਗ ਅਗਵਾਈ ਵਿੱਚ ਸੁਪਰਡੈਂਟ ਸ਼੍ਰੀਮਤੀ ਬੇਅੰਤ ਕੌਰ, ਡਾਟਾ ਐਂਟਰੀ ਸ਼੍ਰੀਮਤੀ ਰਛਪਾਲ ਕੌਰ ਨੇ ਆਸ਼ਾ ਵਰਕਰ ਅਨੀਤਾ ਰਾਨੀ, ਗੁਰਤੇਜ ਕੌਰ, ਪਰਮਜੀਤ ਕੌਰ, ਸੁਪਰਵਾਈਜ਼ਰ ਬਲਵਿੰਦਰ ਕੌਰ, ਪੁਸ਼ਪਾ ਰਾਣੀ, ਕਲਰਕ ਬੂਟਾ ਸਿੰਘ ਅਤੇ ਕੇਤਨ ਸਿੰਘਲਾ ਦੇ ਸਹਿਯੋਗ ਨਾਲ ਲਾਭਪਾਤਰੀਆਂ ਦੇ ਫਾਰਮ ਭਰੇ। ਇਸ ਮੌਕੇ ਉੱਘੇ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਸੁਖਵਿੰਦਰ ਸਿੰਘ, ਬਸਾਵਾ ਸਿੰਘ, ਕ੍ਰਿਸ਼ਨ ਗਰਗ ਤੋਂ ਇਲਾਵਾ ਰੂਪੀ ਕੌਰ, ਕਰਨੈਲ ਸਿੰਘ ਗਿੱਲ ਜਗਸੀਰ ਖਾਨ ਦਰਸ਼ਨ ਸਿੰਘ ਚੀਮਾ, ਸੁਖਵਿੰਦਰ ਸਿੰਘ ਮਠਾੜੂ ਦਲਵੀਰ ਸਿੰਘ ਮਹਿਰਮੀਆ, ਰਾਜੂ ਭਰੀ ਅਤੇ ਗੁਰਦੀਪ ਸਿੰਘ ਵੀ ਹਾਜ਼ਰ ਸਨ।