ਸਰਕਾਰੀ ਬਹੁਮਤਕਨੀਕੀ ਕਾਲਜ ਲੁਧਿਆਣਾ ਨੇ ਰਾਜ ਪੱਧਰੀ ਖੋ-ਖੋ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕੀਤਾ

IMG-20261011-WA0023.jpg

ਬਰਨਾਲਾ, 11 ਅਕਤੂਬਰ (ਰਾਕੇਸ਼ ਜੇਠੀ)-ਪੀ.ਟੀ.ਆਈ.ਐਸ. ਬਾਡੀ ਪੰਜਾਬ ਵਲੋਂ ਸਤਿਗੁਰੂ ਰਾਮ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ ਲੁਧਿਆਣਾ ਵਿਖੇ ਰਾਜ ਪੱਧਰੀ ਖੋ-ਖੋ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿਚ ਖੋ-ਖੋ ਲੜਕੀਆਂ ਦੇ ਵਰਗ ’ਚ ਐਸ.ਆਰ.ਐਸ. ਸਰਕਾਰੀ ਬਹੁ ਤਕਨੀਕੀ ਕਾਲਜ ਲੁਧਿਆਣਾ ਨੇ ਪਹਿਲਾ ਅਤੇ ਸਰਕਾਰੀ ਬਹੁ ਤਕਨੀਕੀ ਕਾਲਜ ਬਡਬਰ ਨੇ ਦੂਜਾ ਸਥਾਨ ਹਾਸਲ ਕੀਤਾ। ਜੇਤੂ ਖਿਡਾਰੀਆਂ ਨੂੰ ਸਪੋਰਟਸ ਅਫਸਰ ਸ੍ਰੀ ਲਖਬੀਰ ਸਿੰਘ, ਪ੍ਰਿੰਸੀਪਲ ਸ੍ਰੀ ਮਨੋਜ ਕੁਮਾਰ ਜਾਖੜ, ਜਸਪਾਲ ਕੌਰ, ਗੁਰਇੰਦਰ ਸਿੰਘ, ਸੁਖਵਿੰਦਰਪਾਲ ਸਿੰਘ, ਰੁਪਿੰਦਰ ਕੌਰ, ਮੈਡਮ ਕਨੂ ਸ਼ਰਮਾ, ਭਗਵਾਨ ਦਾਸ ਸ਼ਰਮਾ ਨੇ ਸਨਮਾਨਿਤ ਕੀਤਾ।

About The Author

You may have missed