ਸ੍ਰੀ ਲਕਸ਼ਮੀ ਨਰਾਇਣ ਮੰਦਿਰ ਵਿਖੇ 30 ਅਕਤੂਬਰ ਤੋਂ ਸ਼ੁਰੂ ਹੋਵੇਗਾ ਸ੍ਰੀ ਰਾਮਾਇਣ ਪਾਠ, 31 ਨੂੰ ਪਾਏ ਜਾਣਗੇ ਭੋਗ

IMG-20261012-WA0003.jpg

ਸ੍ਰੀ ਬ੍ਰਾਹਮਣ ਸਭਾ ਅਤੇ ਸਨਾਤਨ ਸੇਵਾ ਵੈਲਫੇਅਰ ਕਮੇਟੀ ਦੀ ਸਾਂਝੀ ਮੀਟਿੰਗ ਵਿੱਚ ਲਿਆ ਫੈਸਲਾ

ਹੰਡਿਆਇਆ,11ਅਕਤੂਬਰ(ਰਾਕੇਸ਼ ਜੇਠੀ)- ਮਿਤੀ 11 ਅਕਤੂਬਰ ਨੂੰ ਸ੍ਰੀ ਬ੍ਰਾਹਮਣ ਸਭਾ ਅਤੇ ਸਨਾਤਨ ਸੇਵਾ ਵੈਲਫੇਅਰ ਕਮੇਟੀ ਦੀ ਸਾਂਝੀ ਮੀਟਿੰਗ ਸ੍ਰੀ ਬ੍ਰਾਹਮਣ ਸਭਾ ਧਰਮਸ਼ਾਲਾ ਵਿਖੇ ਸ੍ਰੀ ਮਨਸਾ ਰਾਮ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਧਾਰਮਿਕ ਸਮਾਗਮ ਕਰਵਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸ੍ਰੀ ਲਕਸ਼ਮੀ ਨਰਾਇਣ ਮੰਦਿਰ (ਮਾਤਾ ਰੱਜੀ ਦਾ ਤਲਾਬ) ਵਿਖੇ 30 ਅਕਤੂਬਰ 2026 ਨੂੰ ਸ੍ਰੀ ਰਾਮਾਇਣ ਪਾਠ ਆਰੰਭ ਕੀਤੇ ਜਾਣਗੇ ਅਤੇ 31 ਅਕਤੂਬਰ 2026 ਨੂੰ ਭੋਗ ਪਾਏ ਜਾਣਗੇ। ਇਸ ਮੌਕੇ ਸ਼ਰਧਾਲੂਆਂ ਲਈ ਅਟੁੱਟ ਭੰਡਾਰੇ ਦਾ ਪ੍ਰਬੰਧ ਵੀ ਕੀਤਾ ਜਾਵੇਗਾ।

ਮੀਟਿੰਗ ਵਿੱਚ ਹਾਜ਼ਰ ਸਮੂਹ ਮੈਂਬਰਾਂ ਨੇ ਇਸ ਧਾਰਮਿਕ ਸਮਾਗਮ ਸਬੰਧੀ ਲਏ ਗਏ ਫੈਸਲੇ ਨੂੰ ਪ੍ਰਵਾਨਗੀ ਦਿੱਤੀ ਅਤੇ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਇਸ ਮੌਕੇ ਅਮਰਜੀਤ ਗੌੜ, ਯਸ਼ਪਾਲ ਜੋਸ਼ੀ, ਸ਼ਿਸ਼ਪਾਲ ਸ਼ਰਮਾ, ਸੋਮ ਨਾਥ ਸ਼ਾਸਤਰੀ, ਲਖਵੀਰ ਲੱਕੀ, ਰਾਮ ਨਾਥ, ਸੋਮੇਸ਼ ਕੁਮਾਰ, ਸਾਹਿਲ ਸ਼ਰਮਾ ਸਮੇਤ ਹੋਰ ਮੈਂਬਰ ਹਾਜ਼ਰ ਸਨ।

About The Author

You may have missed