ਹੰਡਿਆਇਆ ਵਿਖੇ ਐਸ.ਆਈ.ਆਰ. ਮੁਹਿੰਮ ਤਹਿਤ ਵੋਟਰਾਂ ਦੀ ਵੈਰੀਫਿਕੇਸ਼ਨ ਦਾ ਕੰਮ ਮੁਕੰਮਲ

Blo

ਹੰਡਿਆਇਆ,28ਜੁਲਾਈ(ਰਾਕੇਸ਼ ਜੇਠੀ)- ਭਾਰਤ ਦੇ ਚੋਣ ਕਮਿਸ਼ਨ ਵੱਲੋਂ ਚਲਾਈ ਜਾ ਰਹੀ ਸਪੈਸ਼ਲ ਇੰਟੈਂਸਿਵ ਰੀਵਿਜ਼ਨ (SIR) ਮੁਹਿੰਮ ਤਹਿਤ ਹੰਡਿਆਇਆ ਦੇ ਸਮੂਹ ਬੀ.ਐਲ.ਓਜ਼ ਵੱਲੋਂ ਵੋਟਰਾਂ ਦੀ ਵੈਰੀਫਿਕੇਸ਼ਨ ਦਾ ਕੰਮ ਸਫ਼ਲਤਾਪੂਰਵਕ ਮੁਕੰਮਲ ਕਰ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਕਟਰ ਅਫ਼ਸਰ ਗੁਲਾਬ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਬਰਨਾਲਾ, ਐੱਸ.ਡੀ.ਐੱਮ. ਬਰਨਾਲਾ, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੀ ਰਹਿਨੁਮਾਈ ਹੇਠ ਹੰਡਿਆਇਆ ਵਿੱਚ ਐਸ.ਆਈ.ਆਰ. ਦਾ ਸਾਰਾ ਕੰਮ ਨਿਰਧਾਰਤ ਸਮੇਂ ਅੰਦਰ ਪੂਰਾ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਹੰਡਿਆਇਆ ਵਿੱਚ ਕੁੱਲ 10,762 ਵੋਟਰ ਹਨ। ਵੈਰੀਫਿਕੇਸ਼ਨ ਉਪਰੰਤ ਪ੍ਰਾਪਤ ASSD (Absent, Shifted, Dead & Double Voter) ਸੂਚੀਆਂ ਨੂੰ ਬੀ.ਐਲ.ਏ.-2 ਨੁਮਾਇੰਦਿਆਂ ਦੇ ਸਾਹਮਣੇ ਪੇਸ਼ ਕਰਕੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਬੀ.ਐਲ.ਏ-2 ਸਾਹਿਬਾਨ ਨੇ ਸੂਚੀ ਵਿੱਚ ਦਰਜ ਵਿਅਕਤੀਆਂ ਸਬੰਧੀ ਹੋਰ ਲੋੜੀਂਦੇ ਉਪਰਾਲੇ ਕਰਨ ਦਾ ਭਰੋਸਾ ਦਿੱਤਾ।
ਸੈਕਟਰ ਅਫ਼ਸਰ ਨੇ ਅੱਗੇ ਦੱਸਿਆ ਕਿ 13 ਅਗਸਤ 2026 ਨੂੰ ਵੋਟਰਾਂ ਦੀ ਡਰਾਫਟ ਵੋਟਰ ਸੂਚੀ ਤਿਆਰ ਕਰਕੇ ਬੀ.ਐਲ.ਓਜ਼ ਨੂੰ ਸੌਂਪੀ ਜਾਵੇਗੀ।ਇਸ ਤੋਂ ਬਾਅਦ ਪ੍ਰਾਪਤ ਹੋਣ ਵਾਲੇ ਦਾਅਵਿਆਂ ਅਤੇ ਇਤਰਾਜ਼ਾਂ ਦੀ ਪੜਤਾਲ ਕਰਕੇ ਚੋਣ ਕਮਿਸ਼ਨ ਵੱਲੋਂ 12 ਅਕਤੂਬਰ 2026 ਨੂੰ ਅੰਤਿਮ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ।
ਇਸ ਮੌਕੇ ਮਾਸਟਰ ਟਰੇਨਰ ਅੰਮ੍ਰਿਤ ਸਿੰਘ, ਬੀ.ਐਲ.ਓ. ਦਲਜੀਤ ਸਿੰਘ, ਜਗਦੀਪ ਸਿੰਘ, ਰਣਜੀਤ ਸਿੰਘ, ਸਰਨਜੀਤ ਸਿੰਘ, ਰੁਪਿੰਦਰ ਸਿੰਘ, ਜਗਤਾਰ ਸਿੰਘ, ਗੁਰਦੀਪ ਸਿੰਘ, ਹਰੀ ਸਿੰਘ ਤੋਂ ਇਲਾਵਾ ਬੀ.ਐਲ.ਏ 2. ਮਨਜੀਤ ਸਿੰਘ, ਗਮਦੂਰ ਸਿੰਘ,ਸਤਬੀਰ ਕੌਰ ਅਤੇ ਰਾਕੇਸ਼ ਕੁਮਾਰ ਵੀ ਹਾਜ਼ਰ ਸਨ।

About The Author