ਨਗਰ ਪੰਚਾਇਤ ਹੰਡਿਆਇਆ ਦੇ ਸਾਬਕਾ ਮੀਤ ਪ੍ਰਧਾਨ ਦੀ ਪਤਨੀ ਦਾ ਦਿਹਾਤ,ਇਲਾਕੇ ਵਿੱਚ ਸੋਗ

ਹੰਡਿਆਇਆ, 16 ਜੁਲਾਈ(ਰਾਕੇਸ਼ ਜੇਠੀ)-ਨਗਰ ਪੰਚਾਇਤ ਹੰਡਿਆਇਆ ਦੇ ਸਾਬਕਾ ਮੀਤ ਪ੍ਰਧਾਨ ਭੁੱਚਰ ਸਿੰਘ ਦੀ ਪਤਨੀ, ਬੀਰਪਾਲ ਕੋਰ ਹੰਡਿਆਇਆ ਦੀ ਮਾਤਾ, ਐਡਵੋਕੇਟ ਕੁਲਵੰਤ ਸਿੰਘ ਧਿੰਗੜ ਤੇ ਠੇਕੇਦਾਰ ਜੋਧਾ ਸਿੰਘ ਸੇਖਾ ਦੀ ਸੱਸ ਗੁਰਮੇਲ ਕੌਰ (65)ਦਾ ਬੀਤੇ ਦਿਨੀ ਦਿਹਾਤ ਹੋ ਗਿਆ। ਪ੍ਰਵਾਰ ਨਾਲ ਸਾਬਕਾ ਪ੍ਰਿੰਸੀਪਲ ਸਕੱਤਰ ਮੁੱਖ ਮੰਤਰੀ ਪੰਜਾਬ ਸ ਦਰਬਾਰਾ ਸਿੰਘ ਗੁਰੂ, ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ, ਡਾਕਟਰ ਰਣਜੀਤ ਕੌਰ ਗੁਰੂ, ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ, ਫੋਜਾ ਸਿੰਘ ਚੂੰਘ ਆੜਤੀਆ, ਦਰਸਨ ਸਿੰਘ ਗਿੱਲ,ਡਾਕਟਰ ਅਮਨਦੀਪ ਸਿੰਘ ਟੱਲੇਵਾਲੀਆ , ਕੁਲਦੀਪ ਸਿੰਘ ਤਾਜਪੁਰੀਆ, ਬਸਾਵਾ ਸਿੰਘ ਭਰੀ, ਬਲਵੀਰ ਸਿੰਘ ਮਹਿਰਮੀਆ, ਪ੍ਰੀਤ ਸੰਘਰੇੜੀ,ਪਰਮਜੀਤ ਸਿੰਘ ਪੰਮਾ, ਜੋਧਾ ਸਿੰਘ,ਪ੍ਰੈਸ ਕਲੱਬ ਹੰਡਿਆਇਆ ਦੇ ਆਹੁਦੇਦਾਰ ਗੁਰਜੀਤ ਸਿੰਘ ਖੁੱਡੀ, ਬੰਧਨਤੋੜ ਸਿੰਘ, ਕੁਲਦੀਪ ਸਿੰਘ ਰਾਮਗੜੀਆ, ਡਾਕਟਰ ਕੁਲਦੀਪ ਸਿੰਘ,ਚਮਕੌਰ ਸਿੰਘ ਘੁਮੰਡਾ, ਮੱਘਰ ਸਿੰਘ, ਰਾਜਾ ਸਿੰਘ,ਪ੍ਰਕਾਸ਼ ਸਿੰਘ ਪੱਖੋ, ਰਿਸਤੇਦਾਰ, ਦੋਸਤ – ਮਿੱਤਰ, ਵਕੀਲ ਭਾਈਚਾਰੇ ਪ੍ਰਵਾਰ ਨਾਲ ਦੁੱਖ ਸਾਝਾ ਕੀਤਾ।
