ਚੇਅਰਮੈਨ ਸ਼ਿੰਗਾਰਾ ਸਿੰਘ ਸੇਖਾ ਨਮਿੱਤ ਭੋਗ ਤੇ ਸ਼ਰਧਾਂਜਲੀ ਸਮਾਗਮ

PrimeKhabarPunjab Shrdhajali

ਪ੍ਰੋ.ਚੰਦੂਮਾਜਰਾ, ਐਡਵੋਕੇਟ ਰਾਜਦੇਵ ਸਿੰਘ ਖਾਲਸਾ, ਸਿਮਰਪ੍ਰਤਾਪ ਬਰਨਾਲਾ, ਸੰਤ ਬਲਵੀਰ ਘੁੰਨਸ, ਮਿੱਠੂ ਕਾਹਨਕੇ, ਪ੍ਰੋ.ਜਗਤਾਰ ਜੋਗਾ ਸਮੇਤ ਉੱਘੀਆਂ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀਆਂ ਭੇਟ

ਬਰਨਾਲਾ, 26 ਮਈ (ਰਾਕੇਸ਼ ਜੇਠੀ): ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਰਨਾਲਾ ਸ਼ਿੰਗਾਰਾ ਸਿੰਘ ਸੇਖਾ (75) ਨਮਿੱਤ ਪਾਠ ਦੇ ਭੋਗ ਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਪਿੰਡ ਸੇਖਾ ਦੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਹੋਇਆ। ਭੋਗ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਪ੍ਰੋ. ਜਗਤਾਰ ਸਿੰਘ ਜੋਗਾ, ਸਾਬਕਾ ਮੰਤਰੀ ਪੰਜਾਬ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖਾਲਸਾ, ਐੱਸ ਜੀ ਪੀ ਸੀ ਮੈਂਬਰ ਮਿੱਠੂ ਸਿੰਘ ਕਾਹਨੇ ਕੇ ਨੇ ਕਿਹਾ ਕਿ ਸ਼ਿੰਗਾਰਾ ਸਿੰਘ ਸੇਖਾ ਆਪਣੇ ਮਰਹੂਮ ਸਾਥੀ ਹਰਨੇਕ ਸਿੰਘ ਸੇਖਾ ਨਾਲ ਸੱਤਰਵਿਆਂ ਵਿੱਚ ਬਰਾਬਰੀ ਵਾਲੇ ਸੁਚੱਜੇ ਸਮਾਜ ਦੀ ਸਿਰਜਣਾ ਦਾ ਸੁਪਨਾ ਲੈਕੇ ਇੱਕ ਸਿਰੜੀ, ਇਮਾਨਦਾਰ ਤੇ ਦਲੇਰ ‘ਨੇਕ ਸ਼ਿੰਗਾਰਾ’ ਦੀ ਚਰਚਿਤ ਜੋੜੀ ਵਜੋਂ ਨਕਸਲੀ ਲਹਿਰ ਦੇ ਪ੍ਰਭਾਵ ਹੇਠ ਸਿਆਸੀ ਪਿੜ ‘ਚ ਬੇਖ਼ੌਫ਼ ਕੁੱਦੇ ਸਨ। ਜਿਨ੍ਹਾਂ ਸਮੇਂ ਦੇ ਵੱਖ-ਵੱਖ ਰੰਗ, ਪੜਾਅ ਪਾਰ ਕਰਦਿਆਂ ਅਨੇਕਾਂ ਚੜ੍ਹਤਾਂ-ਦੁਸ਼ਵਾਰੀਆਂ ਦਾ ਜੁਝਾਰੂ ਸਾਮ੍ਹਣਾ ਕੀਤਾ। ਇੱਕ ਸਾਥੀ ਹਰਨੇਕ ਸੇਖਾ ਨੂੰ ਕਰੀਬ ਤਿੰਨ ਦਹਾਕੇ ਪਹਿਲਾਂ ਪੰਜਾਬ ਦਾ ‘ਕਾਲਾ ਦੌਰ’ ਨਿਗਲ ਗਿਆ। ਬੁਲਾਰਿਆਂ ਕਿਹਾ ਕਿ ਪਿੱਛੋਂ ਸ਼ਿੰਗਾਰਾ ਸਿੰਘ ਭੱਠਲ ਆਪਣੇ ਪਿੰਡ ਸੇਖਾ ਦੇ 10ਸਾਲ ਸਰਪੰਚ, ਸਹਿਕਾਰੀ ਸਭਾ ਦੇ ਪ੍ਰਧਾਨ ਤੇ ਮਾਰਕੀਟ ਕਮੇਟੀ ਬਰਨਾਲਾ ਦੇ ਚੇਅਰਮੈਨ ਰਹੇ। ਪ੍ਰੰਤੂ ਉੱਚ ਅਹੁਦਿਆਂ ‘ਤੇ ਰਹਿਣ ਦੇ ਬਾਵਜੂਦ ਘਰ ਨਹੀਂ ਭਰਿਆ ਨਾ ਹੀ ਘਰਦਾ ਕੋਈ ਜੀਅ ਕਿਤੇ ਮਹਿਕਮੇਂ ‘ਚ ਭਰਤੀ ਕਰਵਾਇਆ ਬਲਕਿ ਸਮਾਜ ਤੇ ਲੋਕਾਂ ਸੇਵਾ ਦੇ ਅਕੀਦੇ ਨੂੰ ਸਪਰਪਿਤ ਰਹੇ। ਉਨ੍ਹਾਂ ਨਿੱਜੀ ਯਾਦਾਂ ਵੀ ਸਾਂਝਾ ਕੀਤੀਆਂ ਤੇ ਕਿਹਾ ਸ਼ਿੰਗਾਰਾ ਸਿੰਘ ਦੇ ਅਚਾਨਕ ਦੇਹਾਂਤ ਨਾ ਸਿਰਫ਼ ਪਰਿਵਾਰ ਨੂੰ ਬਲਕਿ ਪੂਰੇ ਸਮਾਜ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਮੰਚ ਸੰਚਾਲਨਾ ਨਿਭਾਉਂਦਿਆਂ ਕਰਮਜੀਤ ਸਿੰਘ ਬਿੱਲੂ ਨੇ ਪਰਿਵਾਰ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਓਐੱਸਡੀ ਹਰਿੰਦਰ ਸਿੰਘ ਧਾਲੀਵਾਲ, ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ, ਸਾਬਕਾ ਮੁੱਖ ਮੰਤਰੀ ਪੰਜਾਬ ਸੁਰਜੀਤ ਸਿੰਘ ਬਰਨਾਲਾ ਦੇ ਪੋਤਰੇ ਸਿਮਰਪ੍ਰਤਾਪ ਸਿੰਘ ਬਰਨਾਲਾ, ਪੀਐੱਸਯੂ ਦੇ ਸਾਬਕਾ ਸੂਬਾ ਸਕੱਤਰ ਬਲਵਾਨ ਸਿੰਘ ਗੋਬਿੰਦਪੁਰਾ, ਅਮਨਦੀਪ ਸਿੰਘ ਅਮਨ ਸੇਖਾ, ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਆਗੂ ਸੁਖਦੇਵ ਸਿੰਘ ਭੁਪਾਲ, ਇੰਟਰਨੈਸ਼ਨਲ ਡੈਮੋਕ੍ਰੈਟਿਕ ਪਲੈਟਫਾਰਮ (ਆਈ ਡੀ ਪੀ) ਪੰਜਾਬ ਦੇ ਸੂਬਾ ਆਗੂ ਕਰਨੈਲ ਸਿੰਘ ਜਖੇਪਲ, ਦੀ ਸੰਗਰੂਰ ਸੈਂਟਰਲ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਕਰਮਜੀਤ ਸਿੰਘ ਝਲੂਰ, ਸੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ, ਐਡਵੋਕੇਟ ਜਤਿੰਦਰ ਬਹਾਦਰਪੁਰੀਆ, ਬਲਵੰਤ ਸਿੰਘ ਬਿੱਲੂ ਝਲੂਰ, ਹਰਗੋਬਿੰਦ ਸ਼ੇਰਪੁਰ, ਜਸਵੰਤ ਸਿੰਘ ਝਲੂਰ, ਭਰਾ ਕੇਹਰ ਸਿੰਘ ਭੱਠਲ, ਪੱਤਰਕਾਰ ਪਰਸ਼ੋਤਮ ਬੱਲੀ,ਬਘੇਲ ਸਿੰਘ ਧਾਲੀਵਾਲ ਤੇ ਗੁਰਜੀਤ ਸਿੰਘ ਖੁੱਡੀ ਖੁਰਦ, ਬਲੌਰ ਸਿੰਘ ਬਾਜਵਾ, ਬਲਾਕ ਸੰਮਤੀ ਬਰਨਾਲਾ ਪ੍ਰਧਾਨ ਜਗਦੇਵ ਸਿੰਘ ਮਾਨ, ਸਰਪੰਚ ਮੱਖਣ ਸਿੰਘ ਝੱਲੀ, ਤਾਰਾ ਗਿੱਲ ਤੋਂ ਇਲਾਵਾ ਪੰਜਾਬ ਭਰ ਤੋਂ ਸਮਾਜਿਕ,ਰਾਜਸੀ ਤੇ ਪਤਵੰਤੀਆਂ ਸ਼ਖ਼ਸੀਅਤਾਂ ਤੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹਾਜ਼ਰ ਸਨ। ਸ਼ੋਕ ਮਤੇ ਵੀ ਪੜ੍ਹੇ ਗਏ। ਅਖੀਰ ਮੋਹਤਬਰਾਂ ਵੱਲੋਂ ਮਰਹੂਮ ਸ਼ਿਗਾਰਾ ਸਿੰਘ ਦੇ ਬੇਟੇ ਸਰਬਜੀਤ ਸਿੰਘ ਸੁਤੰਤਰ ਨੂੰ ਪਗੜੀ ਦੀ ਰਸਮ ਅਦਾ ਕੀਤੀ ਗਈ।

About The Author

You may have missed