29 ਸਾਲ ਦੀ ਸ਼ਾਨਦਾਰ ਸੇਵਾ ਮਗਰੋਂ ਸ. ਜਸਮੇਲ ਸਿੰਘ ਨੂੰ ਭਾਵੁਕ ਵਿਦਾਇਗੀ, ਸਕੂਲ ਪਰਿਵਾਰ ਵੱਲੋਂ ਸਨਮਾਨ

ਬਰਨਾਲਾ, 30 ਮਾਰਚ (ਰਾਕੇਸ਼ ਜੇਠੀ)- ਅੱਜ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੌਧਪੁਰ (ਬਰਨਾਲਾ) ਵਿੱਚ ਸਕੂਲ ਦੇ ਪੀ.ਟੀ.ਆਈ. ਸ. ਜਸਮੇਲ ਸਿੰਘ ਦੀ ਸੇਵਾਮੁਕਤੀ ਮੌਕੇ ਇਕ ਸਾਦਾ ਤੇ ਪ੍ਰਭਾਵਸ਼ਾਲੀ ਵਿਦਾਇਗੀ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸਕੂਲ ਦੇ ਪ੍ਰਿੰਸੀਪਲ ਅਨਿਲ ਕੁਮਾਰ, ਸਕੂਲ ਸਟਾਫ, ਵਿਦਿਆਰਥੀਆਂ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਹਾਜ਼ਰ ਰਹੇ।
ਸਮਾਗਮ ਦੌਰਾਨ ਬੋਲਦੇ ਹੋਏ ਪ੍ਰਿੰਸੀਪਲ ਅਨਿਲ ਕੁਮਾਰ ਨੇ ਕਿਹਾ ਕਿ ਸ. ਜਸਮੇਲ ਸਿੰਘ ਨੇ ਆਪਣੀ ਲਗਭਗ 29 ਸਾਲ ਦੀ ਸੇਵਾ ਦੌਰਾਨ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਖੇਡਾਂ ਅਤੇ ਚੰਗੇ ਆਚਰਨ ਨੂੰ ਪ੍ਰੋਤਸਾਹਿਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਉਨ੍ਹਾਂ ਦੀ ਨਿਯੁਕਤੀ 23 ਅਪ੍ਰੈਲ 1997 ਨੂੰ ਇਸ ਸਕੂਲ ਵਿੱਚ ਪੀ.ਟੀ.ਆਈ. ਵਜੋਂ ਹੋਈ ਸੀ ਅਤੇ ਉਨ੍ਹਾਂ ਨੇ ਆਪਣੀ ਡਿਊਟੀ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਈ।
ਇਸ ਮੌਕੇ ਸਕੂਲ ਸਟਾਫ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਸ. ਜਸਮੇਲ ਸਿੰਘ ਨੂੰ ਉਨ੍ਹਾਂ ਦੀਆਂ ਉਤਕ੍ਰਿਸ਼ਟ ਸੇਵਾਵਾਂ ਲਈ ਸਨਮਾਨ-ਪੱਤਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਟਾਫ ਮੈਂਬਰਾਂ ਨੇ ਵੀ ਆਪਣੇ ਸੰਬੋਧਨ ਵਿੱਚ ਉਨ੍ਹਾਂ ਦੀ ਮਿਹਨਤ, ਸਾਦਗੀ ਅਤੇ ਵਿਦਿਆਰਥੀਆਂ ਪ੍ਰਤੀ ਸਮਰਪਣ ਦੀ ਸਰਾਹਨਾ ਕੀਤੀ।
ਸਮਾਗਮ ਦੇ ਅੰਤ ਵਿੱਚ ਸਕੂਲ ਪਰਿਵਾਰ ਵੱਲੋਂ ਸ. ਜਸਮੇਲ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਲਈ ਚੰਗੀ ਸਿਹਤ, ਖੁਸ਼ਹਾਲ ਅਤੇ ਸੁਖਮਈ ਜੀਵਨ ਦੀ ਕਾਮਨਾ ਕੀਤੀ ਗਈ। ਇਸ ਮੌਕੇ ਹੋਰਨਾਂ ਤੋ ਇਲਾਵਾ ਪਾਇਲ ਗਰਗ,ਨਵਦੀਪ ਸ਼ਰਮਾ ਰਤਨ ਦੀਪ ਸਿੰਘ ਬਲਵੀਰ ਸਿੰਘ ਜਸਵੀਰ ਕੌਰ ਰਮਨਦੀਪ ਕੌਰ ਅਮਰਿੰਦਰ ਕੌਰ,ਹਰਪ੍ਰੀਤ ਸਿੰਘ,ਰਾਜਵਿੰਦਰ ਸਿੰਘ ਭਦੌੜ,ਗਗਨਦੀਪ ਕੌਰ ਰੀਨੁ ਰਿਸ਼ੂ ਮਨਜੀਤ ਕੌਰ,ਯੁਵਰਾਜ ਉਪਾਸਨਾ ਸ਼ਰਮਾ,ਲਵਪ੍ਰੀਤ ਕੌਰ ਮੀਨਾਕਸ਼ੀ ਗਰਗ,ਅਮਨਦੀਪ ਕੌਰ,ਰਾਸ਼ੀ,ਮਨਪ੍ਰੀਤ ਕੌਰ ਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ
