ਪੁਲਿਸ ਕਾਰਵਾਈ: ਸਿਟੀ ਇੰਚਾਰਜ ਬਲਜੀਤ ਸਿੰਘ ਢਿਲੋਂ ਦੀ ਅਗਵਾਈ ਹੇਠ ਨਸ਼ੀਲੀਆਂ ਗੋਲੀਆਂ ਸਣੇ ਤਿੰਨ ਨੌਜਵਾਨ ਕਾਬੂ

PrimekhabarPunjab Tapa

ਤਪਾ ਮੰਡੀ, 20 ਮਾਰਚ (ਰਾਕੇਸ਼ ਜੇਠੀ): ਸਥਾਨਕ ਸਿਟੀ ਪੁਲਿਸ ਨੇ ਉੱਚ ਪੁਲਿਸ ਅਧਿਕਾਰੀਆਂ ਦੀਆ ਹਦਾਇਤਾਂ ਤਹਿਤ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ’ਚ ਤਿੰਨ ਨੌਜਵਾਨਾਂ ਨੂੰ ਨਸ਼ੀਲੀਆ ਤੇ ਪਾਬੰਦੀਸ਼ੁਦਾ ਗੋਲੀਆ ਵੇਚਣ ਦੇ ਮਾਮਲੇ ’ਚ ਕਾਬੂ ਕੀਤਾ ਹੈ। ਜਿਨ੍ਹਾਂ ਕੋਲੋ 250 ਨਸ਼ੀਲੀਆ ਗੋਲੀਆ ਬਰਾਮਦ ਹੋਈਆ ਹਨ। ਇਸ ਸਬੰਧ ’ਚ ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋ ਨੇ ਦੱਸਿਆ ਕਿ ਸਿਟੀ ਪੁਲਿਸ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਤਪਾ ਦੇ ਦੋ ਵਿਅਕਤੀ ਜੋ ਨਸ਼ਾ ਕਰਨ ਦੇ ਆਦੀ ਹੋਣ ਦੇ ਨਾਲੋ-ਨਾਲ ਬਾਹਰੋ ਸਸਤੇ ਭਾਅ ’ਤੇ ਨਸ਼ੀਲੀਆ ਗੋਲੀਆ ਲਿਆ ਕੇ ਅੱਗੇ ਇਕ ਹੋਰ ਨੌਜਵਾਨ ਨੂੰ ਵੇਚਦੇ ਹਨ। ਜਿਸ ’ਤੇ ਪਲਿਸ ਨੇ ਕਾਰਵਾਈ ਕਰਦਿਆਂ ਸੂਰਜ ਕੁਮਾਰ ਉਰਫ ਆਂਡਾ ਵਾਸੀ ਤਪਾ, ਸੁੱਖਾ ਵਾਸੀ ਢਿੱਲਵਾ ਰੋਡ ਤਪਾ ਤੇ ਸੰਦੀਪ ਸਿੰਘ ਉਰਫ ਟੀਂਡਾ ਵਾਸੀ ਤਪਾ ਨੂੰ ਦਬੋਚ ਕੇ ਉਨ੍ਹਾਂ ਕੋਲੋ 250 ਨਸ਼ੀਲੀਆ ਗੋਲੀਆ ਬਰਾਮਦ ਕੀਤੀਆਂ ਹਨ। ਜਿਨ੍ਹਾਂ ਖਿਲਾਫ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ਰੂ ਕਰ ਦਿੱਤੀ ਹੈ। ਇਸ ਮੌਕੇ ਸਹਾਇਕ ਥਾਣੇਦਾਰ ਗੁਰਪਿਆਰ ਸਿੰਘ ਆਦਿ ਵੀ ਹਾਜਰ ਸਨ।

About The Author

You may have missed