ਬਰਨਾਲਾ ਪੁਲਿਸ ਵੱਲੋਂ 500 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਗ੍ਰਿਫ਼ਤਾਰ, ਦੋਸ਼ੀ ਤੇ ਪਹਿਲਾਂ ਵੀ ਐਨਡੀਪੀਸੀ ਅਧੀਨ ਮਾਮਲਾ ਦਰਜ

PrimekhabarPunjab Nasha

ਬਰਨਾਲਾ,7ਫ਼ਰਵਰੀ(ਰਾਕੇਸ਼ ਜੇਠੀ)- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਬਰਨਾਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਐਸ.ਐਸ.ਪੀ. ਬਰਨਾਲਾ ਮੁਹੰਮਦ ਸਰਫਰਾਜ ਆਲਮ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸ.ਪੀ.ਡੀ. ਅਸ਼ੋਕ ਕੁਮਾਰ ਬਰਨਾਲਾ ਦੀ ਦੇਖ-ਰੇਖ ਹੇਠ ਸਪੈਸ਼ਲ ਟੀਮ ਨੇ 500 ਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ.ਪੀ. ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ ਮਿਤੀ 06-02-2026 ਨੂੰ ਇੰਸਪੈਕਟਰ ਲਖਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਬਰਨਾਲਾ ਦੀ ਅਗਵਾਈ ਹੇਠ ਪੁਲਿਸ ਪਾਰਟੀ ਗਸ਼ਤ ਦੌਰਾਨ ਮੌਜੂਦ ਸੀ। ਇਸ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਮਨਪ੍ਰੀਤ ਸਿੰਘ ਉਰਫ਼ ਘੋਟਾ ਪੁੱਤਰ ਬਾਬੂ ਸਿੰਘ ਵਾਸੀ ਸਾਈ ਕਲੋਨੀ, ਰਵਿਦਾਸਪੁਰਾ ਟਿੱਬੀ ਸੁਨਾਮ ਨਸ਼ੇ ਦੀ ਤਸਕਰੀ ਕਰਦਾ ਹੈ ਜੋ ਕਿ ਵੱਡੇ ਪੱਧਰ ਤੇ ਹੈਰੋਇਨ/ਚਿੱਟਾ ਬਾਹਰਲੇ ਜ਼ਿਲ੍ਆਂ ਤੋਂ ਲਿਆ ਕੇ ਸ਼ਹਿਰ ਬਰਨਾਲਾ ਅਤੇ ਇਸ ਦੇ ਆਸ ਪਾਸ ਦੇ ਏਰੀਏ ਵਿੱਚ ਨਸ਼ਾ ਤਸਕਰੀ ਕਰਦਾ ਹੈ। ਜੋ ਅੱਜ ਵੀ ਬੇਅਬਾਦ ਕਲੋਨੀ (ਨੇੜੇ ਟਰਾਈਡੈਂਟ ਫੈਕਟਰੀ) ਵਿੱਚ ਤੁਰ ਫਿਰ ਕੇ ਹੈਰੋਇਨ/ਚਿੱਟਾ ਵੇਚ ਰਿਹਾ ਹੈ ਜੇਕਰ ਉਸ ਨੂੰ ਇਸ ਮੌਕੇ ਕਾਬੂ ਕੀਤਾ ਜਾਵੇ ਤਾਂ ਉਸ ਪਾਸੋਂ ਵੱਡੀ ਮਾਤਰਾ ਵਿੱਚ ਹੈਰੋਇਨ/ਚਿੱਟਾ ਬਰਾਮਦ ਹੋ ਸਕਦਾ ਹੈ।

ਸੂਚਨਾ ਦੇ ਆਧਾਰ ’ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਨਾਕਾਬੰਦੀ ਕਰਕੇ ਦੋਸ਼ੀ ਨੂੰ ਕਾਬੂ ਕੀਤਾ ਗਿਆ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ’ਚੋਂ 500 ਗ੍ਰਾਮ ਹੈਰੋਇਨ/ਚਿੱਟਾ ਬਰਾਮਦ ਹੋਇਆ।

ਇਸ ਸਬੰਧੀ ਥਾਣਾ ਸਿਟੀ ਬਰਨਾਲਾ ਵਿਖੇ ਐਫ.ਆਈ.ਆਰ ਨੰਬਰ 51 ਮਿਤੀ 06-02-2026 ਅਧੀਨ ਧਾਰਾਵਾਂ 21, 29, 61/85 NDPS ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਤਫਤੀਸ਼ ਦੌਰਾਨ ਉਕਤ ਮੁਕਦਮੇ ਵਿੱਚ ਰੋਹਿਤ ਉਰਫ ਗੰਜੀ ਪੁੱਤਰ ਸਤਪਾਲ ਅਤੇ ਰਮੇਸ਼ ਕੁਮਾਰ ਉਰਫ ਮੀਸਾ ਪੁੱਤਰ ਨਸੀਬ ਦਾਸ ਵਾਸੀਆਂ ਆਵਾ ਬਸਤੀ ਬਾਰਡਰ ਰੋਡ ਫਿਰੋਜਪੁਰ ਨੂੰ ਬੈਕਵਰਡ ਲਿੰਕ ਵਿੱਚ ਨਾਮਜਦ ਕਰਕੇ ਮੁਕਦਮਾ ਉਕਤ ਵਿੱਚ ਅੱਜ ਮਿਤੀ 07-02-2026 ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਿਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿਛ ਕੀਤੀ ਜਾਵੇਗੀ।

ਪੁਲਿਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਦੋਸ਼ੀ ਮਨਪ੍ਰੀਤ ਸਿੰਘ ਉਰਫ਼ ਘੋਟਾ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲਿਆਂ ’ਚ ਸ਼ਾਮਲ ਰਹਿ ਚੁੱਕਾ ਹੈ। ਇਸ ਤੋਂ ਇਲਾਵਾ ਦੋਸ਼ੀ ਖ਼ਿਲਾਫ਼ ਐਫ.ਆਈ.ਆਰ ਨੰਬਰ 123 ਮਿਤੀ 01-09-2024 ਅਧੀਨ ਧਾਰਾਵਾਂ 115(2), 126(2), 108, 351(3), 191(3), 190 BNS ਵੀ ਦਰਜ ਹਨ।

ਰਮੇਸ਼ ਕੁਮਾਰ ਖ਼ਿਲਾਫ਼ ਪਹਿਲਾਂ ਹੀ ਐਫ.ਆਈ.ਆਰ ਨੰਬਰ 289 ਮਿਤੀ 25-07-2023 ਅਧੀਨ ਧਾਰਾਵਾਂ 21/61/85 NDPS ਐਕਟ ਫਿਰੋਜ਼ਪੁਰ ਵਿੱਚ ਦਰਜ ਹੈ, ਜਿਸ ਵਿੱਚ 20 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ।

ਬਰਨਾਲਾ ਪੁਲਿਸ ਨੇ ਦ੍ਰਿੜ ਨਿਸ਼ਚੈ ਦੁਹਰਾਉਂਦਿਆਂ ਕਿਹਾ ਕਿ ਨਸ਼ਾ ਤਸਕਰਾਂ ਖ਼ਿਲਾਫ਼ ਅਜਿਹੀ ਕਾਰਵਾਈ ਭਵਿੱਖ ਵਿੱਚ ਵੀ ਜਾਰੀ ਰਹੇਗੀ ਅਤੇ ਨਸ਼ਿਆਂ ਦੇ ਸੌਦੇ ’ਚ ਸ਼ਾਮਲ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।

About The Author

You may have missed