ਮਿਹਨਤ, ਲਗਨ, ਦਲੇਰੀ ਸਾਂਤ ਸੁਭਾਅ ਅਤੇ ਆਸਥਾ ਦੇ ਪੁੰਜ ਸਨ ਮਾਤਾ ਬਿਮਲਾ ਭੁਟਾਨੀ

ਬਰਨਾਲਾ 2 ਫਰਵਰੀ (ਰਾਕੇਸ਼ ਜੇਠੀ)- ਸਵ: ਮਾਤਾ ਬਿਮਲਾ ਭੁਟਾਨੀ ਪਰਮਾਤਮਾ ਵੱਲ੍ਹੋਂ ਬਖਸ਼ੀ ਹੋਈ ਸੁਆਸਾਂ ਦੀ ਪੂੰਜੀ ਸਮੇਟਦੇ ਹੋਏ 86 ਸਾਲ ਦੀ ਉਮਰ ਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ । ਮਾਤਾ ਬਿਮਲਾ ਭੁਟਾਨੀ ਦਾ ਜਨਮ 21ਅਪ੍ਰੈਲ 1940 ਨੂੰ ਲਹਿੰਦੇ ਪੰਜਾਬ ਪਿੰਡ ਪਿੰਡੀ ਘੇਵ ਵੰਡ ਤੋਂ ਪਹਿਲਾਂ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਵਿਖੇ ਪਿਤਾ ਗਿਆਨ ਚੰਦ ਆਹੂਜਾ ਦੇ ਘਰ ਮਾਤਾ ਇਸ਼ਵਰੀ ਦੀ ਕੁੱਖੋਂ ਹਇਆ।ਇਹਨਾਂ ਦਾ ਵਿਆਹ 20 ਸਾਲ ਦੀ ਉਮਰ ਚ ਸਵ: ਸ਼੍ਰੀ ਜੈ ਕ੍ਰਿਸ਼ਨ ਲਾਲ ਭੁਟਾਨੀ ਨਾਲ ਹੋਇਆ। ਮਾਤਾ ਬਿਮਲਾ ਬਚਪਨ ਤੋਂ ਹੀ ਬਹੁਤ ਮਿਹਨਤੀ, ਦਲੇਰ ਅਤੇ ਧਾਰਮਿਕ ਰੁਚੀਆਂ ਵਾਲੇ ਸਨ । ਰੋਜ਼ਾਨਾ ਨਿੱਤ ਨੇਮ ਸੁਭਾ ਸ਼ਾਮ ਮਰਿਯਾਦਾ ਅਨੁਸਾਰ ਪਾਠ ਕਰਨਾ ਉਹਨਾਂ ਦਾ ਨਿਯਮ ਸੀ। ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਈ । ਉਹਨਾਂ ਦੇ ਸਮਾਜ ਸੇਵੀ ਪੁੱਤਰ ਹਰਿੰਦਰ ਅਤੇ ਰਾਜੇਸ਼ ਭੁਟਾਨੀ ਨੇ ਦੱਸਿਆ ਕਿ ਮਾਤਾ ਬਿਮਲਾ ਭੁਟਾਨੀ ਨੇ ਆਪਣੇ ਪੁੱਤਰਾਂ ਨੂੰ ਮਿਹਨਤ, ਲਗਨ, ਸਮਾਜ ਸੇਵਾ, ਇਮਾਨਦਾਰੀ ਦਾ ਸਬਕ ਪੜ੍ਹਾਇਆ ਅਤੇ ਉਨਾਂ ਨੂੰ ਆਪਣੇ ਪੈਰਾਂ ਸਿਰ ਖੜ੍ਹਾ ਕੀਤਾ। 35 ਸਾਲ ਬਤੌਰ ਅਧਿਆਪਕ ਸੇਵਾ ਨਿਭਾਈ ਅਤੇ ਹੈੱਡ ਟੀਚਰ ਰਿਟਾਇਰ ਹੋਏ।ਪਿਛਲੇ ਕੁਝ ਸਮੇਂ ਤੋਂ ਸਿਹਤ ਠੀਕ ਨਾ ਹੋਣ ਕਾਰਣ ਆਪਣੇ ਪੁੱਤਰਾਂ, ਪੋਤਿਆਂ, ਪੜੋਤਿਆਂ, ਰਿਸ਼ਤੇਦਾਰਾਂ ਅਤੇ ਸਨੇਹੀਆਂ ਨੂੰ 22 ਜਨਵਰੀ 2026 ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਨਾਂ ਨਮਿੱਤ ਰੱਖੇ ਸ੍ਰੀ ਸਹਿਜ ਪਾਠ ਦਾ ਭੋਗ ਅੱਜ ਮਿਤੀ 3 ਫਰਵਰੀ ਦਿਨ ਮੰਗਲਵਾਰ ਨੂੰ ਗੁਰੂਦੁਆਰਾ ਸਾਹਿਬ ਬੀਬੀ ਪ੍ਧਾਨ ਕੌਰ ਨੇੜੇ ਬੱਸ ਸਟੈਂਡ ਬਰਨਾਲਾ ਵਿਖੇ ਬਾਅਦ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਪਵੇਗਾ। ਆਪ ਜੀ ਨੂੰ ਭੋਗ ਅਤੇ ਅੰਤਿਮ ਅਰਦਾਸ ਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ।
