ਚੀਮਾ-ਜੋਧਪੁਰ ਸਕੂਲ ਵਿੱਚ ਅੱਜ ਦਾਖਲਾ ਮੁਹਿੰਮ ਦੀ ਕੀਤੀ ਸ਼ੁਰੂਆਤ

ਬਰਨਾਲਾ-30ਜਨਵਰੀ(ਰਾਕੇਸ਼ ਜੇਠੀ)- ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੀਮਾ-ਜੋਧਪੁਰ (ਜ਼ਿਲ੍ਹਾ ਬਰਨਾਲਾ) ਵਿੱਚ ਅੱਜ ਦਾਖਲਾ ਮੁਹਿੰਮ ਦੀ ਸ਼ੁਰੂਆਤ ਪ੍ਰਿੰਸੀਪਲ ਸ਼੍ਰੀ ਅਨਿਲ ਕੁਮਾਰ ਦੀ ਅਗਵਾਈ ਹੇਠ ਕੀਤੀ ਗਈ। ਇਸ ਦਾਖਲਾ ਮੁਹਿੰਮ ਵਿੱਚ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਵੱਲੋਂ ਸਰਗਰਮ ਭਾਗ ਲਿਆ ਗਿਆ।
ਇਸ ਮੌਕੇ ਸਟਾਫ਼ ਮੈਂਬਰ ਰਾਜੇਸ਼ ਕੁਮਾਰ, ਰਮਨਦੀਪ ਕੌਰ, ਨਵਦੀਪ ਸ਼ਰਮਾ, ਗਗਨਦੀਪ ਕੌਰ,ਲਲਿਤਾ,ਮਨਪ੍ਰੀਤ ਕੌਰ ਹਰਪ੍ਰੀਤ ਸਿੰਘ ਜਸਮੇਲ ਸਿੰਘ ਪਾਇਲ ਗਰਗ, ਪੂਨਮ ਸ਼ਰਮਾ, ਮਨਜੀਤ ਕੌਰ ਅਤੇ ਯੁਵਰਾਜ ਹਾਜ਼ਰ ਰਹੇ। ਦਾਖਲਾ ਮੁਹਿੰਮ ਦੌਰਾਨ ਸਕੂਲ ਦੀ ਐਡਮਿਸ਼ਨ ਵੈਨ ਵੀ ਇਲਾਕੇ ਵਿੱਚ ਭੇਜੀ ਗਈ, ਜਿਸ ਰਾਹੀਂ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਸਕੂਲ ਦੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਪ੍ਰਿੰਸੀਪਲ ਸ਼੍ਰੀ ਅਨਿਲ ਕੁਮਾਰ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਸਰਕਾਰੀ ਸਕੂਲ ਭਵਿੱਖ ਦੀਆਂ ਪੀੜ੍ਹੀਆਂ ਲਈ ਤਿਆਰ ਹੋ ਰਹੇ ਹਨ। ਸਕੂਲਾਂ ਵਿੱਚ ਕੰਪਿਊਟਰ ਸਿੱਖਿਆ, ਵੈਕੇਸ਼ਨਲ ਸਿੱਖਿਆ ਅਤੇ ਵੱਖ-ਵੱਖ ਤਕਨੀਕੀ ਟਰੇਡਜ਼ ਦੀ ਸਹੂਲਤ ਉਪਲਬਧ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦਾ ਸਟਾਫ਼ ਪੂਰੀ ਤਰ੍ਹਾਂ ਯੋਗ ਅਤੇ ਪ੍ਰਸ਼ਿਕਸ਼ਿਤ ਹੈ।
ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਅਤੇ ਘੱਟ ਖ਼ਰਚਿਆਂ ਲਈ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ।
