ਪੀ ਐੱਮ ਸ਼੍ਰੀ ਸਕੂਲ ਹੰਡਿਆਇਆ ਦਾ ਸਲਾਨਾ ਸਮਾਗਮ ਰਿਹਾ ਪ੍ਰਭਾਵਸ਼ਾਲੀ

ਭੰਗੜਾ, ਗਿੱਧਾ ਤੇ ਲੁੱਡੀ ਨੇ ਦਰਸ਼ਕ ਝੂੰਮਣ ਲਾਏ
ਹੰਡਿਆਇਆ, 13 ਦਸੰਬਰ (ਰਾਕੇਸ਼ ਜੇਠੀ ) – ਪੀ ਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਦਾ ਸਲਾਨਾ ਸਮਾਗਮ ‘ਸਤਰੰਗੀ ਪੀਂਘ’ ਪ੍ਰਭਾਵਸ਼ਾਲੀ ਅਤੇ ਦਰਸ਼ਕਾਂ ਉਪਰ ਅਮਿੱਟ ਛਾਪ ਛੱਡ ਗਿਆ। ਸਕੂਲ ਮੁਖੀ ਰਣਜੀਤ ਸਿੰਘ ਜੰਡੂ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ਵਿਚ ਸ੍ਰ. ਸੁਨੀਤਇੰਦਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਉਨ੍ਹਾਂ ਨੇ ਸਕੂਲ ਦੇ ਸਮਾਗਮ ਦੀ ਸ਼ਲਾਘਾ ਕਰਦਿਆਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਕਿਹਾ ਕਿ ਅਜਿਹੇ ਪ੍ਰੋਗਰਾਮ ਵੱਡੇ ਬਜਟ ਵਾਲੇ ਪ੍ਰਾਈਵੇਟ ਸਕੂਲਾਂ ਵਿੱਚ ਦੇਖਣ ਨੂੰ ਮਿਲਦੇ ਹਨ ਪਰ ਅੱਜ ਸਮਾਗਮ ਵਿੱਚ ਪੇਸ਼ ਵੱਖ-ਵੱਖ ਵੰਨਗੀਆਂ ਦੀ ਪੇਸ਼ਕਾਰੀ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰੀ ਸਕੂਲ ਕਿਸੇ ਪੱਖੋਂ ਘੱਟ ਨਹੀਂ । ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ ਉਸ ਤੋਂ ਬਾਅਦ ਗੀਤ, ਕੱਵਾਲੀ, ਨਾਟਕ, ਡਾਂਸ ਅਤੇ ਹੋਰ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਗਈ । ਭੰਗੜਾ, ਗਿੱਧਾ ਅਤੇ ਲੁੱਡੀ ਨੇ ਤਾਂ ਦਰਸ਼ਕ ਝੂੰਮਣ ਲਾ ਦਿੱਤੇ । ਸਟੇਜ ਸੰਚਾਲਨ ਮਨਦੀਪ ਸ਼ਰਮਾ , ਰੁਪਿੰਦਰ ਸਿੰਘ ਅਤੇ ਵਿਦਿਆਰਥੀਆਂ ਨੇ ਬਾਖੂਬੀ ਕੀਤਾ । ਸਮਾਗਮ ਨੂੰ ਸਫਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਸਮੁੱਚੇ ਸਟਾਫ਼ ਤੋਂ ਇਲਾਵਾ ਬਸਾਵਾ ਸਿੰਘ ਭਰੀ ਐੱਮ ਸੀ, ਕੁਲਦੀਪ ਸਿੰਘ ਤਾਜਪੁਰੀਆ ਐਮ ਸੀ ਅਤੇ ਨਗਰ ਪੰਚਾਇਤ ਹੰਡਿਆਇਆ ਦਾ ਵਿਸ਼ੇਸ਼ ਸਹਿਯੋਗ ਰਿਹਾ । ਇਸ ਮੌਕੇ ਉਪ ਜਿਲਾ ਸਿੱਖਿਆ ਅਫਸਰ ਸ. ਬਰਜਿੰਦਰ ਪਾਲ ਸਿੰਘ ,ਸ੍ਰੀ ਕਮਲਦੀਪ, ਸ੍ਰੀ ਰਾਜੇਸ਼ ਕੁਮਾਰ,ਮਹਿੰਦਰ ਪਾਲ ,ਹਰਵਿੰਦਰ ਸਿੰਘ ਰੋਮੀ ,ਤੇਜਿੰਦਰ ਸ਼ਰਮਾ, ਸ਼੍ਰੀ ਰਣਧੀਰ ਕੌਸ਼ਲ, ਜਗਜੀਤ ਸਿੰਘ ਪਨੇਸਰ ਕੰਬਾਈਨ , ਦਰਸ਼ਨ ਸਿੰਘ ਗਿੱਲ, ਕਰਨੈਲ ਸਿੰਘ ਗਿੱਲ ਤੋਂ ਇਲਾਵਾ ਸਕੂਲ ਸਟਾਫ ਹਰਪ੍ਰੀਤ ਸਿੰਘ ਗੁਰਲਾਲ ਸਿੰਘ ,ਪ੍ਰਿਤਪਾਲ ਸਿੰਘ, ਪੂਨਮ ਸ਼ਰਮਾ, ਹਰਬੰਸ ਸਿੰਘ, ਸ੍ਰੀ ਰਮਨਦੀਪ ਸਿੰਗਲਾ ,ਪ੍ਰਵੀਨ ਕੁਮਾਰੀ , ਕੋਮਲ ਗੋਇਲ, ਨੇਹਾ ਗਰਗ,ਹਰਸ਼ਾ ਗਰਗ ਮਨਿੰਦਰ ਕੌਰ ,ਹਿਤਾਕਸ਼ੀ, ਮੋਨੂ ਗੁਪਤਾ, ਅਮੀਤੂ,ਸਵਾਤੀ , ਅਮਨਦੀਪ ਕੌਰ ਆਦਿ ਹਾਜਰ ਸਨ।
