ਟਰਾਈਡੈਂਟ ਗਰੁੱਪ ਦੇ ਮੈਗਾ ਮੈਡੀਕਲ ਕੈਂਪ ਦਾ ਛੇਵਾਂ ਅਤੇ ਆਖ਼ਰੀ ਪੜਾਅ ਅੱਜ ਦਸੰਬਰ ਤੋਂ ਹੋਵੇਗਾ ਸ਼ੁਰੂਮਾਨਵਤਾ ਦੀ ਸੇਵਾ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਵਚਨਬੱਧ ਟਰਾਈਡੈਂਟ ਗਰੁੱਪ

02122025

ਬਰਨਾਲਾ, 2 ਦਸੰਬਰ(ਰਾਕੇਸ਼ ਜੇਠੀ): ਮਾਨਵਤਾ ਦੀ ਸੇਵਾ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਦੇ ਉਦੇਸ਼ ਨਾਲ ਟਰਾਈਡੈਂਟ ਗਰੁੱਪ ਵੱਲੋਂ 29 ਅਕਤੂਬਰ ਤੋਂ ਆਰੰਭ ਕੀਤੇ ਗਏ ‘ਫਰੀ ਮੈਗਾ ਮੈਡੀਕਲ ਕੈਂਪ 2025’ ਦਾ ਛੇਵਾਂ ਅਤੇ ਆਖਰੀ ਪੜਾਅ ਅੱਜ 3 ਦਸੰਬਰ ਦਿਨ ਬੁੱਧਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਹ ਮਹਾਨ ਉਪਰਾਲਾ 5 ਦਸੰਬਰ ਤੱਕ ਜਾਰੀ ਰਹੇਗਾ ਤੇ ਕੈਂਪ ਸਫਲਤਾਪੂਰਵਕ ਸੰਪੰਨ ਹੋ ਜਾਵੇਗਾ। ਟਰਾਈਡੈਂਟ ਗਰੁੱਪ ਨੇ ਇਸ ਮੈਗਾ ਕੈਂਪ ਰਾਹੀਂ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਸਿਰਫ਼ ਉਦਯੋਗਿਕ ਖੇਤਰ ਵਿੱਚ ਹੀ ਨਹੀਂ, ਸਗੋਂ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਵੀ ਮੋਹਰੀ ਹੈ।
ਇਸ ਸ਼ਾਨਦਾਰ ਉਪਰਾਲੇ ਪਿੱਛੇ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਮੈਂਬਰ ਰਾਜ ਸਭਾ, ਪਦਮਸ਼੍ਰੀ ਰਾਜਿੰਦਰ ਗੁਪਤਾ ਜੀ ਦੀ ਮਹਾਨ ਦੂਰਅੰਦੇਸ਼ੀ ਅਤੇ ਸਮਾਜ ਪ੍ਰਤੀ ਅਥਾਹ ਸਮਰਪਣ ਦੀ ਭਾਵਨਾ ਹੈ। ਉਨ੍ਹਾਂ ਦੀ ਪ੍ਰੇਰਨਾ ਸਦਕਾ, ਇਹ ਮੈਗਾ ਮੈਡੀਕਲ ਕੈਂਪ ਹਜ਼ਾਰਾਂ ਲੋੜਵੰਦ ਪਰਿਵਾਰਾਂ ਲਈ ਸਿਹਤ ਦੀ ਇੱਕ ਵੱਡੀ ਦਾਤ ਬਣਿਆ ਹੈ। ਪਦਮਸ਼੍ਰੀ ਰਾਜਿੰਦਰ ਗੁਪਤਾ ਜੀ ਦਾ ਇਹ ਉਪਰਾਲਾ ਸਿਰਫ਼ ਇੱਕ ਕੈਂਪ ਨਹੀਂ, ਸਗੋਂ ਮਾਨਵਤਾ ਦੀ ਸੇਵਾ ਵਿੱਚ ਪਿਆਰ ਅਤੇ ਜ਼ਿੰਮੇਵਾਰੀ ਦਾ ਇੱਕ ਪ੍ਰਤੀਕ ਹੈ। ਉਨ੍ਹਾਂ ਦੀ ਅਗਵਾਈ ਹੇਠ, ਟਰਾਈਡੈਂਟ ਗਰੁੱਪ ਨੇ ਮੁਫ਼ਤ ਸਿਹਤ ਸਹੂਲਤਾਂ ਦੇ ਕੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦਾ ਇੱਕ ਸ਼ਲਾਘਾਯੋਗ ਕਾਰਜ ਕੀਤਾ ਹੈ।
ਇਹ ਕੈਂਪ ਸੀ.ਐੱਮ.ਸੀ. ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। ਆਖਰੀ ਪੜਾਅ ਵਿੱਚ ਵੀ ਬਰਨਾਲਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕ ਉੱਚ ਪੱਧਰੀ ਸਹੂਲਤਾਂ ਜਿਵੇਂ ਕਿ ਆਮ ਸਿਹਤ ਜਾਂਚ, ਅੱਖਾਂ ਦੇ ਮੁਫ਼ਤ ਮੋਤੀਆਬਿੰਦ ਆਪ੍ਰੇਸ਼ਨ, ਦੰਦਾਂ ਦੀ ਜਾਂਚ, ਡਾਇਗਨੋਸਟਿਕ ਟੈਸਟ (ਐਕਸ-ਰੇ, ਈਸੀਜੀ, ਲੈਬ ਟੈਸਟ) ਮੁਫ਼ਤ ਦਵਾਈਆਂ ਅਤੇ ਚਸ਼ਮਿਆਂ ਦੀ ਵੰਡ ਦਾ ਲਾਭ ਲੈ ਸਕਣਗੇ।
ਟਰਾਈਡੈਂਟ ਗਰੁੱਪ ਦੇ ਕੈਂਪ ਇੰਚਾਰਜ ਪਵਨ ਸਿੰਗਲਾ, ਚਰਨਜੀਤ ਸਿੰਘ, ਕੌਂਸਲਰ ਜਗਰਾਜ ਪੰਡੋਰੀ, ਗੁਰਵਿੰਦਰ ਕੌਰ ਅਤੇ ਰੁਪਿੰਦਰ ਕੌਰ ਨੇ ਬਰਨਾਲਾ ਜ਼ਿਲ੍ਹੇ ਸਮੇਤ ਆਲੇ-ਦੁਆਲੇ ਦੇ ਜ਼ਿਲ੍ਹਿਆਂ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 3 ਤੋਂ 5 ਦਸੰਬਰ ਤੱਕ ਚੱਲ ਰਹੇ ਇਸ ਆਖਰੀ ਪੜਾਅ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਉੱਚ ਪੱਧਰੀ ਸਿਹਤ ਸਹੂਲਤਾਂ ਪ੍ਰਾਪਤ ਕਰਨ।

About The Author

You may have missed