ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਤੇ ਸਮਾਜ ਸੇਵੀ ਰਣਜੀਤ ਸਿੰਘ ਸ਼ੀਤਲ ਨੂੰ ਸਦਮਾ, ਮਾਤਾ ਦਾ ਦਿਹਾਂਤ

ਬਰਨਾਲਾ-23ਨਵੰਬਰ(ਰਾਕੇਸ਼ ਜੇਠੀ)- ਦਿੜ੍ਹਬਾ ਤੋਂ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਰਣਜੀਤ ਸਿੰਘ ਸ਼ੀਤਲ ਜ਼ਿਲ੍ਹਾ ਕੋਆਰਡੀਨੇਟਰ ਸਹਾਇਤਾ ਐਨਜੀੳ ਇੰਡੀਆ ਯੂਐਸਏ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਿਆ ਜਦੋਂ ਉਹਨਾਂ ਦੀ ਮਾਤਾ ਮਹਿੰਦਰ ਕੌਰ ਗੰਢੂਆਂ ਦਾ ਅਚਾਨਕ ਦਿਹਾਂਤ ਹੋ ਗਿਆ। ਉਹਨਾਂ ਦੀ ਮੌਤ ਤੇ ਵੱਖ ਵੱਖ ਰਾਜਨੀਤਕ, ਧਾਰਮਿਕ, ਸਮਾਜਿਕ, ਸੋਸ਼ਲ ਅਤੇ ਪੱਤਰਕਾਰ ਜਥੇਬੰਦੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਰਣਜੀਤ ਸਿੰਘ ਸ਼ੀਤਲ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਮਾਤਾ ਮਹਿੰਦਰ ਕੌਰ ਨਮਿਤ ਪਾਠ ਦਾ ਭੋਗ 25 ਨਵੰਬਰ ਨੂੰ ਦੁਪਹਿਰ 12 ਵਜੇ ਤੋਂ 1: 00 ਵਜੇ ਤੱਕ ਗੁਰਦੁਆਰਾ ਨੋਵੀਂ ਪਾਤਸ਼ਾਹੀ ਸਾਹਿਬ ਪਿੰਡ ਗੰਢੂਆਂ ਜ਼ਿਲ੍ਹਾ ਸੰਗਰੂਰ ਵਿਖੇ ਪਵੇਗਾ। ਮਾਤਾ ਮਹਿੰਦਰ ਕੌਰ ਦੀ ਮੌਤ ਤੇ ਬਾਂਸਲ ਗਰੁੱਪ ਸੂਲਰ ਘਰਾਟ ਦੇ ਐਮ ਡੀ ਸੰਜੀਵ ਬਾਂਸਲ ਨੇ ਕਿਹਾ ਕਿ ਮਾਤਾ ਦੀ ਮੌਤ ਦੇ ਦੁੱਖ ਤੋਂ ਵੱਡਾ ਕੋਈ ਦੁੱਖ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਸੰਸਦੀ ਸਕੱਤਰ ਬਲਵੀਰ ਸਿੰਘ ਘੁੰਨਸ, ਉੱਘੇ ਗਾਇਕ ਤੇ ਫ਼ਿਲਮ ਅਦਾਕਾਰ ਪੰਮੀ ਬਾਈ, ਗਾਇਕ ਜੱਸੀ ਲੌਗੋਵਾਲ, ਗਾਇਕ ਸਤਨਾਮ ਪੰਜਾਬੀ, ਫਿਲ਼ਮ ਅਦਾਕਾਰ ਜਸਨ ਗੋਸਾ, ਸਾਬਕਾ ਡੀਆਈਜੀ ਮਨਦੀਪ ਸਿੰਘ ਸਿੱਧੂ, ਡਾ: ਕਰਮਜੀਤ ਸਿੰਘ ਸਰਾਂ ਸਾਬਕਾ ਡੀਸੀ, ਡਾ: ਹਰਕੇਸ਼ ਸਿੰਘ ਸਿੱਧੂ ਸਾਬਕਾ ਡੀ ਸੀ, ਡਾ: ਜੀ ਕੇ ਸਿੰਘ ਸਾਬਕਾ ਆਈਏਐਸ, ਡਾ: ਪਿਆਰੇ ਲਾਲ ਗਰਗ ਸਮਾਜ ਸੇਵੀ, ਮੇਜਰ ਸਿੰਘ ਐਸਪੀ ਪੰਜਾਬ ਪੁਲੀਸ, ਮਨਜੀਤ ਸਿੰਘ ਬਰਾੜ ਸਾਬਕਾ ਐਸਪੀ ਪੰਜਾਬ ਪੁਲੀਸ, ਜੋਗਾ ਸਿੰਘ ਸੇਵਾ ਮੁਕਤ ਐਸਪੀ ਪੰਜਾਬ ਪੰਜਾਬ ਪੁਲੀਸ, ਬਰਜਿੰਦਰਪਾਲ ਸਿੰਘ ਸਾਬਕਾ ਐਸਪੀ ਪੰਜਾਬ ਪੁਲੀਸ, ਡਾ: ਰੁਪਿੰਦਰ ਕੌਰ ਬਾਜਵਾ ਡੀਐਸਪੀ ਦਿੜ੍ਹਬਾ, ਸਮਾਜ ਸੇਵੀ ਜੀਤ ਸਿੰਘ ਕਪਿਆਲ, ਡਾ: ਰਾਜਿੰਦਰ ਸਿੰਘ ਰਾਜੀ ਲੁਧਿਆਣਾ, ਡਾ: ਹਰਕੇਸ਼ ਸਿੰਘ ਸੰਧੂ ਯੂਐਸਏ ਸਰਪ੍ਰਸਤ ਸਹਾਇਤਾ ਐਨਜੀਓ ਇੰਡੀਆ ਯੂਐਸਏ, ਸਮਾਜ ਸੇਵੀ ਡਾ: ਮੱਘਰ ਸਿੰਘ ਤੋਂ ਇਲਾਵਾ ਪੱਤਰਕਾਰਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਰਣਜੀਤ ਸਿੰਘ ਸ਼ੀਤਲ ਨਾਲ ਦਿਲੀ ਹਮਦਰਦੀ ਪ੍ਰਗਟ ਕੀਤੀ ਹੈ।


