29 ਅਕਤੂਬਰ ਤੋਂ ਟਰਾਈਡੈਂਟ ਸੰਘੇੜਾ ਵਿਖੇ ਮੈਗਾ ਹੈਲਥ ਕੈਂਪ ਸ਼ੁਰੂ

ਬਰਨਾਲਾ-26ਅਕਤੂਬਰ(ਰਾਕੇਸ਼ ਜੇਠੀ)- ਸੇਵਾ ਪ੍ਰਤੀ ਆਪਣੀ ਅਟੁੱਟ ਵਚਨਵਧਤਾ ਨੂੰ ਦੁਹਰਾਉਂਦੇ ਹੋਏ ਟਰਾਈਡੈਂਟ ਗਰੁੱਪ ਨੇ ਆਪਣੇ ਸੰਸਥਾਪਕ ਪਦਮ ਸ੍ਰੀ ਰਜਿੰਦਰ ਗੁਪਤਾ ਜੀ ਦੀ ਅਗਵਾਈ ਵਿੱਚ ਸੀਐਮਸੀ ਹੋਸਪਿਟਲ ਲੁਧਿਆਣਾ ਦੇ ਸਹਿਯੋਗ ਨਾਲ ਇੱਕ ਮੁਫਤ ਮੈਗਾ ਸਿਹਤ ਕੈਂਪ ਦਾ ਆਯੋਜਨ ਕੀਤਾ ਹੈ। ਇਸ ਕੈਂਪ ਦਾ ਉਦੇਸ਼ ਸੰਘੇੜਾ ਅਤੇ ਉਸਦੇ ਆਸ ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਉੱਚ ਗੁਣਵੰਤਾ ਵਾਲੇ ਸਿਹਤ ਸੰਭਾਲ ਪ੍ਰਦਾਨ ਕਰਨਾ ਹੈ। ਇਹ ਮੈਗਾ ਸਿਹਤ ਕੈਂਪ ਅਰੁਨ ਮੈਮੋਰੀਅਲ ਹਾਲ ਸੰਘੇੜਾ ਵਿਖੇ ਲਗਾਇਆ ਜਾਵੇਗਾ। ਇਹ ਕੈਂਪ 29 ਅਕਤੂਬਰ ਤੋਂ ਸ਼ੁਰੂ ਹੋ ਕੇ ਦਸੰਬਰ ਦੇ ਪਹਿਲੇ ਹਫਤੇ ਤੱਕ ਜਾਰੀ ਰਹੇਗਾ। ਵੱਧ ਤੋਂ ਵੱਧ ਲਾਭ ਯਕੀਨੀ ਬਣਾਉਣ ਲਈ ਇਹ ਕੈਂਪ ਹਰ ਬੁੱਧਵਾਰ ਵੀਰਵਾਰ ਅਤੇ ਸ਼ੁਕਰਵਾਰ ਨੂੰ ਖੁੱਲਾ ਰਹੇਗਾ।
