ਟਰੱਕ ਥੱਲੇ ਆਏ ਮੋਟਰਸਾਈਕਲ ਸਵਾਰ ਦੀ ਮੌਤ

Primekhabarpunjab Khudikalan

ਖੁੱਡੀ ਕਲਾ-27ਅਕਤੂਬਰ(ਰਾਕੇਸ਼ ਜੇਠੀ)-  ਖੁੱਡੀ ਕਲਾ ਵਿਖੇ ਰੇਲਵੇ ਸਟੇਸ਼ਨ ਨਜ਼ਦੀਕ ਟਰੱਕ ਦੇ ਹੇਠਾਂ ਆ ਜਾਣ ਕਾਰਨ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏਐਸਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਖੁੱਡੀ ਕਲਾਂ ਵਿਖੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਟਰੱਕ ਨੰਬਰ ਪੀਬੀ 13AW 8579 ਦੇ ਹੇਠਾਂ ਇੱਕ ਮੋਟਰਸਾਈਕਲ ਨੰਬਰ ਪੀਬੀ 70K 3384 ਆ ਗਿਆ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਹਰਪ੍ਰੀਤ ਸਿੰਘ(36) ਪੁੱਤਰ ਅਜੈਬ ਸਿੰਘ ਵਾਸੀ ਦਿਆਲਪੁਰਾ ਜ਼ਿਲਾ ਮੋਹਾਲੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੂਸਰਾ ਮੋਟਰਸਾਈਕਲ ਸਵਾਰ ਰਣਜੀਤ ਸਿੰਘ ਪੁੱਤਰ ਸੰਤੂ ਰਾਮ ਵਾਸੀ ਨਿਹਾਲ ਸਿੰਘ ਵਾਲਾ ਜਖਮੀ ਹੋ ਗਿਆ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਉਹਨਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਬਰਨਾਲਾ ਵਿਖੇ ਮੋਰਚਰੀ ਹਾਊਸ ਵਿੱਚ ਰਖਵਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਜਾਣਕਾਰੀ ਅਨੁਸਾਰ ਇਹ ਦੋਨੋਂ ਮੋਟਰਸਾਈਕਲ ਸਵਾਰ ਰੇਲਵੇ ਸਟੇਸ਼ਨ ਤੇ ਆਪਣੇ ਕਿਸੇ ਪਹਿਚਾਣ ਵੱਲ ਨੂੰ ਮਿਲਣ ਆਏ ਸਨ। ਮੌਕੇ ਤੇ ਮੌਜੂਦ ਲੋਕਾਂ ਨੇ ਕਿਹਾ ਕਿ ਇਸ ਰੋਡ ਤੇ ਆਬਾਦੀ ਹੈ ਤੇ ਟਰੱਕਾਂ ਦੀ ਰਫਤਾਰ ਬੁਹਤ ਤੇਜ਼ ਹੁੰਦੀ ਹੈ, ਜਿਸ ਕਰਕੇ ਹਾਦਸੇ ਹੁੰਦੇ ਹਨ। ਲੋਕਾ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਟਰੱਕਾਂ ਦੀ ਰਫਤਾਰ ਹੌਲੀ ਕਾਰਵਾਈ ਜਾਵੇ ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।

About The Author

You may have missed