ਸਕੂਟਰੀਆ ਦੀ ਟੱਕਰ ਵਿੱਚ ਤਿੰਨ ਜਖਮੀ

20251026_140315.jpg

ਹੰਡਿਆਇਆ-26ਅਕਤੂਬਰ(ਰਾਕੇਸ਼ ਜੇਠੀ)- ਕਸਬਾ ਹੰਡਿਆਇਆ ਵਿਖੇ ਦੋ ਸਕੂਟਰੀਆਂ ਦੀ ਆਪਸੀ ਟੱਕਰ ਕਾਰਨ ਤਿੰਨ ਵਿਅਕਤੀਆਂ ਦੇ ਜਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਦਮਨਪ੍ਰੀਤ ਪੁੱਤਰ ਸੰਗਤ ਰਾਮ ਆਪਣੇ ਭਰਾ ਗਗਨਦੀਪ ਨਾਲ ਹੰਡਿਆਇਆ ਕੈਂਚੀਆਂ ਦੇ ਏਟੀਐਮ ਵੱਲ ਜਾ ਰਿਹਾ ਸੀ ਅਤੇ ਦੂਜੇ ਪਾਸੇ ਤੋਂ ਸ਼ੁਭਮ ਨਿਵਾਸੀ ਖੁੱਡੀ ਕਲਾਂ ਬਰਨਾਲਾ ਤੋਂ ਹੰਡਿਆਇਆ ਵਲ ਆ ਰਿਹਾ ਸੀ। ਸੂਏ ਦੇ ਨਜਦੀਕ ਟਰੈਕਟਰ ਟਰਾਲੀ ਨੂੰ ਓਵਰਟੇਕ ਕਰਨ ਦੇ ਚੱਕਰ ਵਿੱਚ ਦੋਹਾਂ ਦੀ ਆਪਸ ਵਿੱਚ ਜ਼ਬਰਦਸਤ ਟੱਕਰ ਹੋ ਗਈ। ਤਿੰਨਾਂ ਜਖਮੀ ਵਿਅਕਤੀਆਂ ਨੂੰ ਸੜਕ ਸੁਰਕਸ਼ਾ ਫੋਰਸ ਵੱਲੋਂ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾ ਗਿਆ ਪਰੰਤੂ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸਰਕਾਰੀ ਹਸਪਤਾਲ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ੁਭਮ ਦੀ ਹਾਲਤ ਅਜੈ ਵੀ ਗੰਭੀਰ ਬਣੀ ਹੋਈ ਹੈ।

About The Author

You may have missed