SSF ਟੀਮ ਵੱਲੋਂ ਟਰੈਕਟਰ ਟਰਾਲੀਆਂ ਤੇ ਲਗਾਏ ਰਿਫਲੈਕਟਰ ਸਟੀਕਰ

ਬਰਨਾਲਾ-26ਅਕਤੂਬਰ(ਰਾਕੇਸ਼ ਜੇਠੀ)- ਪੰਜਾਬ ਪੁਲਿਸ ਵੱਲੋਂ ਯਾਰਾ ਇੰਡੀਆ ਦੇ ਸਹਿਯੋਗ ਨਾਲ ਅਤੇ ਸੜਕ ਸੁਰੱਖਿਆ ਫੋਰਸ ਪੰਜਾਬ ਦੁਆਰਾ ਲਾਗੂ ਹੌਲੀ ਚੱਲੋ ਰਿਫਲੈਕਟਰ ਮੁਹਿਮ ਸ਼ੁਰੂ ਕੀਤੀ ਗਈ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਿਲਾ ਬਰਨਾਲਾ ਦੇ ਰੂਟ ਨੰਬਰ 88307 ਦੇ ਇੰਚਾਰਜ ਏਐਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਦੀ ਸ਼ੁਰੂਆਤ ਮਾਨਯੋਗ ਏਡੀਜੀ (ਟਰੈਫਿਕ ਅਤੇ ਸੜਕ ਸੁਰੱਖਿਆ) ਪੰਜਾਬ ਸ੍ਰੀ ਏ. ਐਸ. ਰਾਏ. ਆਈਪੀਐਸ ਵੱਲੋਂ ਕੀਤੀ ਗਈ । ਜਿਸ ਦਾ ਮਕਸਦ ਟਰੈਕਟਰ ਟਰਾਲੀਆਂ ਦੀ ਸੁਰੱਖਿਆ ਨੂੰ ਵਧਾਉਣਾ ਅਤੇ ਪੇਂਡੂ ਸੜਕਾਂ ਤੇ ਜਨਜੀਵਨ ਬਚਾਉਣਾ ਹੈ। ਇਸ ਮੁਹਿੰਮ ਤਹਿਤ ਸੜਕ ਸੁਰੱਖਿਆ ਫੋਰਸ ਪਟਿਆਲਾ ਰੇਂਜ ਦੇ ਇੰਚਾਰਜ ਇੰਸਪੈਕਟਰ ਸ੍ਰੀ ਰਾਮ ਕੇਸ ਦੀ ਅਗਵਾਈ ਹੇਠ ਜ਼ਿਲ੍ਾ ਬਰਨਾਲਾ ਦੀਆਂ ਐਸਐਸਐਫ ਟੀਮਾਂ ਵੱਲੋਂ ਟਰੈਕਟਰ ਟਰਾਲੀਆਂ ਨੂੰ ਵੱਖੋ ਵੱਖ ਰੂਟਾ ਤੇ ਰੋਕ ਕੇ ਰਿਫਲੈਕਟਰ ਸਟੀਕਰ ਲਗਾਏ ਅਤੇ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਇਹ ਮੁਹਿੰਮ ਸੜਕ ਸੁਰੱਖਿਆ, ਪੇਂਡੂ ਪਹੁੰਚ ਅਤੇ ਮਨੁੱਖੀ ਜੀਵਨ ਦੀ ਸੁਰੱਖਿਆ ਪ੍ਰਤੀ ਪੰਜਾਬ ਪੁਲਿਸ ਦੀ ਅਟੁੱਟ ਵਚਨਵਦਤਾ ਨੂੰ ਦਰਸਾਉਂਦੀ ਹੈ।

ਏਐਸਆਈ ਅਮਰੀਕ ਸਿੰਘ ਵੱਲੋਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਏਡੀਜੀਪੀ ਟਰੈਫਿਕ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਦੇ ਪਹਿਲੇ ਪੜਾਅ ਵਿੱਚ 144 ਸੜਕ ਸੁਰੱਖਿਆ ਫੋਰਸ ਪੰਜਾਬ ਦੇ ਰੂਟਾ ਤੇ 30 ਹਜਾਰ ਰਿਫਲੈਕਟਰ ਸਟੀਕਰ ਲਗਾਏ ਜਾ ਰਹੇ ਹਨ, ਜੋ ਕਿ 4100 ਕਿਲੋਮੀਟਰ ਮੁੱਖ ਸੜਕ ਨੂੰ ਕਵਰ ਕਰਨਗੇ। ਵਾਢੀ ਦਾ ਸੀਜਨ ਹੋਣ ਦੇ ਨਾਲ ਇਹ ਪਹਿਲ ਕਿਸਾਨਾਂ ਦੇ ਸੁਰੱਖਿਆ ਨੂੰ ਯਕੀਨੀ ਬਣਾਉਂਦੀ ਹੈ ਅਤੇ ਸਵੇਰੇ ਰਾਤ ਦੇ ਸਮੇਂ ਸੁਰੱਖਿਤ ਗਤੀਵਿਧੀਆਂ ਬਾਰੇ ਜਾਗਰੂਕਤਾ ਵਧਾਉਂਦੀ ਹੈ। ਇਸ ਮੌਕੇ ਏਐਸਆਈ ਅਮਰੀਕ ਸਿੰਘ ਤੋਂ ਇਲਾਵਾ ਏਐਸਆਈ ਕਰਮਜੀਤ ਸਿੰਘ, ਸਿਪਾਹੀ ਲਕਸ਼ਦੀਪ ਸਿੰਘ, ਲੇਡੀ ਸਿਪਾਹੀ ਦੀਪਿਕਾ ਰਾਣੀ, ਲੇਡੀ ਸਿਪਾਹੀ ਵੀਰਪਾਲ ਕੌਰ ਤੇ ਸਿਪਾਹੀ ਗੁਰਪ੍ਰੀਤ ਸਿੰਘ ਹਾਜ਼ਰ ਸਨ।
