ਬਾਬਾ ਨਾਮਦੇਵ ਜੀ ਦਾ 755 ਵੇਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ: ਪ੍ਰਧਾਨ ਜੋਗਿੰਦਰ ਸਿੰਘ ਕੈਥ

ਬਰਨਾਲਾ-25ਅਕਤੂਬਰ(ਰਾਕੇਸ਼ ਜੇਠੀ)- ਬਾਬਾ ਨਾਮਦੇਵ ਜੀ ਦਾ 755 ਵੇਂ ਪ੍ਰਕਾਸ਼ ਦਿਹਾੜਾ ਮਿਤੀ 24/25/26 ਅਕਤੂਬਰ 2025 ਨੂੰ ਬੜੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਬਾਬਾ ਨਾਮਦੇਵ ਜੀ ਬਰਨਾਲਾ ਵਿਖੇ ਮਨਾਇਆ ਜਾ ਰਿਹਾ ਹੈ। ਇਸ ਦੀ ਜਾਣਕਾਰੀ ਦਿੰਦਿਆ ਪ੍ਰਧਾਨ ਜੋਗਿੰਦਰ ਸਿੰਘ ਕੈਥ ਅਤੇ ਨਿੱਜੀ ਸਕੱਤਰ ਗੁਰਜੰਟ ਸਿੰਘ ਸੋਨਾ ਕੋਰ ਸਿੰਘ ਉਪਲੀ ਨੇ ਦੱਸਿਆ ਕਿ 25 ਅਕਤੂਬਰ ਨੂੰ ਸਵੇਰੇ 7:30 ਵਜੇ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਆਰੰਭ ਕੀਤਾ ਅਤੇ ਵੱਖ ਵੱਖ ਸਕੂਲਾ ਦੇ ਬੱਚੇ ਬੱਚੀਆ ਨੇ ਭਾਗ ਲਿਆ। ਜਿਵੇ ਕਿ ਸਹੀਦ ਬਾਬਾ ਦੀਪ ਸਿੰਘ ਜੀ, ਗੁਰਮਤਿ ਵਿਦਿਆਲੀਆ ਬਰਨਾਲਾ, ਭਗਤ ਨਾਮਦੇਵ ਪਬਲਿਕ ਸਕੂਲ, ਬਾਬਾ ਆਲਾ ਸਿੰਘ ਪਬਲਿਕ ਸਕੂਲ, ਸਿਸੂ ਮਾਡਲ ਸਕੂਲ, ਸ੍ਰੀ ਸੁਖਮਨੀ ਸਾਹਿਬ, ਸੇਵਾ ਸੁਸਾਇਟੀ ਬਰਨਾਲਾ, ਸੇਵਾਦਾਰ ਕਲੱਬ ਰਾਏਸਰ ਨੇ ਜਲ ਅਤੇ ਸਫਾਈ ਦੀ ਸੇਵਾ ਕੀਤੀ ਗਈ ਅਤੇ ਵੱਖ ਵੱਖ ਪੜਾਵਾਂ ਤੇ ਸੰਗਤਾ ਵੱਲੋ ਚਾਹ ਪਕੋੜਿਆ ਫਲ ਫਰੂਟ ਦੇ ਲੰਗਰ ਲਗਾਏ ਗਏ। ਮਿਤੀ 26 ਅਕਤੂਬਰ ਨੂੰ ਸਵੇਰੇ 9 ਵਜੇ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਜਾਣਗੇ ਉਪਰੰਤ ਕੀਰਤਨ ਅਤੇ ਕਥਾ ਭਾਈ ਬਲਦੇਵ ਸਿੰਘ ਲੋਂਗੋਵਾਲ ਢਾਡੀ ਜਥਾ ਦੀਵਾਨ ਸਜਾਏ ਜਾਣਗੇ , ਜਥੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।
ਮਿਤੀ 26 ਅਕਤੂਬਰ ਨੂੰ ਵਿਸ਼ੇਸ਼ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਮਹਾਨ ਗੁਰਮਤਿ ਸਮਾਗਮ ਭਾਈ ਕਲਵੰਤ ਸਿੰਘ ਕਥਾਵਾਚਕ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਚ ਭਾਈ ਸਰਵਨ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ , ਹਜ਼ੂਰੀ ਰਾਗੀ ਭਾਈ ਗੁਰਦੀਪ ਸਿੰਘ ਸੰਗਤਾਂ ਨੂੰ ਕੀਰਤਨ ਅਤੇ ਢਾਡੀ ਵਾਰਾਂ ਨਾਲ ਬਾਬਾ ਨਾਮਦੇਵ ਜੀ ਦੇ ਜੀਵਨੀ ਵਾਰੇ ਸੰਗਤਾਂ ਨੂੰ ਨਿਹਾਲ ਕਰਨਗੇ ।ਸੰਗਤਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ, ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਇਸ ਮੋਕੇ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਖਾਲਸਾ ਅਤਿੰ੍ਗ ਮੈਬਰ ਕੁਲਵਿੰਦਰ ਸਿੰਘ ਕਾਲਾ, ਕੇਵਲ ਸਿੰਘ ਵੀਨਸ ,ਕੋਰ ਸਿੰਘ ਉਪਲੀ , ਸੁਖਦੇਵ ਸਿੰਘ ਸਾਗੂ , ਅਰਜਨ ਸਿੰਘ ਬਿੱਟੂ, ਯਾਦਵਿੰਦਰ ਸਿੰਘ ਟੋਨੀ , ਰਾਜਿੰਦਰ ਸਿੰਘ ਬਾਬਰ ,ਕਰਮ ਸਿੰਘ ਭੰਡਾਰੀ, ਭੁਪਿੰਦਰ ਸਿੰਘ ਬੇਦੀ, ਪਰਮਜੀਤ ਸਿੰਘ ਪੱਪੂ, ਜਰਨੈਲ ਸਿੰਘ, ਮਨੈਜਰ ਜਗਸੀਰ ਸਿੰਘ ਸੀਰਾ, ਪਰਮਿੰਦਰ ਸਿੰਘ, ਸਰੂਪ ਸਿੰਘ, ਡਾ ਜਸਵੰਤ ਸਿੰਘ, ਧਰਮਿੰਦਰ ਸਿੰਘ, ਬਿਟੂ ਆਦਿ ਸਮੂਹ ਮੈਂਬਰ ਸੰਗਤਾ ਹਾਜਰ ਸਨ।
