ਸ਼੍ਰੀ ਕ੍ਰਿਸ਼ਨ ਪੰਚਾਇਤੀ ਮੰਦਰ ਵੱਲੋਂ ਨਵਰਾਤਰਿਆਂ ਦੇ ਉਤਸਵ ਲਈ ਮਾਂ ਜਵਾਲਾ ਦੇਵੀ ਤੋਂ ਜੋਤ ਲੈਣ ਲਈ ਜੱਥਾ ਰਵਾਨਾ

WhatsApp Image 2025-09-20 at 16.23.56

ਬਰਨਾਲਾ , 20 ਸਤੰਬਰ(ਰਾਕੇਸ਼ ਜੇਠੀ)- ਸ਼੍ਰੀ ਕ੍ਰਿਸ਼ਨ ਪੰਚਾਇਤੀ ਮੰਦਰ ਬਰਨਾਲਾ ਵੱਲੋਂ ਮੰਦਰ ਵਿਖੇ ਨਵਰਾਤਰਿਆਂ ਦੇ ਉਤਸਵ ਲਈ ਇੱਕ ਜੱਥਾ ਮਾਂ ਜਵਾਲਾ ਜੀ ਤੋਂ ਜੋਤ ਲੈਣ ਲਈ ਰਵਾਨਾ ਹੋਇਆ। ਭਾਰਤੀ ਮਹਾਵੀਰ ਦਲ ਦੇ ਪ੍ਰਧਾਨ ਸੁਭਾਸ਼ ਗਰਗ ਬਾਲਾ ਜੀ ਵਾਲੇ, ਚੇਅਰਮੈਨ ਰਾਜੀਵ ਮਿੱਤਲ ਅਤੇ ਰਾਜ ਕੁਮਾਰ ਰਾਜੀ ਨੇ ਮਾਤਾ ਜੀ ਦੀ ਪੂਜਾ ਕਰਵਾ ਕੇ ਰਵਾਨਾ ਕੀਤਾ। ਮਾਤਾ ਜੀ ਦੀ ਜੋਤ ਲੈਣ ਲਈ ਚੇਅਰਮੈਨ ਰਾਜ ਕੁਮਾਰ ਰਾਜੀ ਦੀ ਅਗਵਾਈ ਚ ਭਗਤ ਜੋਤ ਲੈਣ ਲਈ ਰਵਾਨਾ ਹੋਏ । ਇਸ ਮੌਕੇ ਸੁਭਾਸ਼ ਗਰਗ ਬਾਲਾ ਜੀ ਵਾਲੇ ਅਤੇ ਰਾਜਕੁਮਾਰ ਰਾਜੀ ਨੇ ਕਿਹਾ ਮਾਤਾ ਜੀ ਦੀ ਜੋਤ ਲੈਣ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੱਥਾ ਰਵਾਨਾ ਹੋਇਆ ਹੈ। ਮਾਤਾ ਦੀ ਜੋਤ ਪੂਰੀ ਸ਼ਰਧਾ ਅਤੇ ਧੂਮ ਧਾਮ ਨਾਲ ਲਿਆਂਦੀ ਜਾਵੇਗੀ।
ਉਹਨ੍ਹਾਂ ਕਿਹਾ ਕਿ ਮਾਤਾ ਜੀ ਦੀ ਜੋਤ ਪਹਿਲੇ ਨਵਰਾਤਰੇ ਭਗਤਾਂ ਨੂੰ ਸ਼੍ਰੀ ਕ੍ਰਿਸ਼ਨ ਪੰਚਾਇਤੀ ਮੰਦਰ ਵਿੱਖੇ ਵਿਤਰਣ ਕੀਤੀ ਜਾਵੇਗੀ। ਵੱਧ ਤੋਂ ਵੱਧ ਭਗਤ ਮੰਦਰ ਵਿੱਚ ਨਵਰਾਤਰਿਆਂ ਸੰਬੰਧੀ ਜੋਤ ਆਪਣੇ ਘਰ ਲੈ ਕੇ ਜਾ ਸਕਦੇ ਹਨ। ਇਸ ਦੇ ਨਾਲ ਹੀ ਪ੍ਰਧਾਨ ਸੁਭਾਸ਼ ਗਰਗ ਬਾਲਾ ਜੀ ਅਤੇ ਰਾਜੀਵ ਮਿੱਤਲ ਨੇ ਕਿਹਾ ਕਿ ਨੌਂ ਦੇ ਨੌਂ ਨਵਰਾਤਰੇ ਮਾਤਾ ਜੀ ਦੀ ਪੂਜਾ ਕੀਤੀ ਜਾਵੇਗੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਵੇਗੀ। ਪੰਡਿਤ ਗਣੇਸ਼ ਜੀ ਵੱਲੋਂ ਹਰ ਰੋਜ਼ ਮਾਤਾ ਜੀ ਦੀ ਪੂਜਾ ਆਰਤੀ ਕਰਵਾਈ ਜਾਵੇਗੀ। ਹਰ ਰੋਜ਼ ਸ਼ਾਮ 8 ਵਜੇ ਮਾਤਾ ਜੀ ਦੀ ਆਰਤੀ ਕੀਤੀ ਜਾਵੇਗੀ ਅਤੇ ਭਗਤਾਂ ਨੂੰ ਮੰਦਰ ਵਿਖੇ ਪਹੁੰਚ ਕੇ ਮਾਤਾ ਜੀ ਦਾ ਆਸ਼ੀਰਵਾਦ ਲੈਣ ਦੀ ਅਪੀਲ ਵੀ ਮੰਦਰ ਕਮੇਟੀ ਵੱਲੋਂ ਕੀਤੀ ਗਈ ਹੈ। ਇਸ ਦੇ ਨਾਲ ਪ੍ਰਧਾਨ ਸੁਭਾਸ਼ ਗਰਗ ਨੇ ਦੱਸਿਆ ਕਿ ਅੱਜ ਸ਼ਾਮ 4 ਵਜੇ ਜੋਤ ਬਰਨਾਲਾ ਪਹੁੰਚੇਗੀ ਅਤੇ ਸ਼ੋਭਾ ਯਾਤਰਾ ਕੱਢਦੇ ਹੋਏ ਸ਼੍ਰੀ ਕ੍ਰਿਸ਼ਨ ਪੰਚਾਇਤੀ ਮੰਦਰ ਪਹੁੰਚੇਗੀ। ਉਹਨ੍ਹਾਂ ਕਿਹਾ ਮਾਤਾ ਜੀ ਦੇ ਨਵਰਾਤਰੇ ਬੜਾ ਪਵਿੱਤਰ ਤਿਉਹਾਰ ਹੈ ਅਤੇ ਸਨਾਤਨ ਧਰਮ ਵਿੱਚ ਖਾਸ ਮਹੱਤਤਾ ਰੱਖਦਾ ਹੈ। ਇਸ ਲਈ ਹਰ ਵਿਅਕਤੀ ਨੂੰ ਇਸ ਤਿਉਹਾਰ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ। ਜੋਤ ਲੈਣ ਲਈ ਰਾਜ ਕੁਮਾਰ ਰਾਜੀ ਦੇ ਨਾਲ ਸੁਸ਼ੀਲ ਕੁਮਾਰ ਸ਼ੀਲੀ, ਸੁਰਿੰਦਰ ਕੁਮਾਰ ਬੰਟੀ, ਜਤਿੰਦਰ ਕੁਮਾਰ ਘੁੱਗੀ, ਪ੍ਰਮੋਦ ਪੱਪੀ, ਰਾਜੇਸ਼ ਕੁਮਾਰ ਆਦਿ ਭਗਤ ਗਏ। ਇਸ ਮੌਕੇ ਜੱਥਾ ਰਵਾਨਾ ਕਰਨ ਮੌਕੇ ਰਾਜੀਵ ਮਿੱਤਲ, ਪੁਲਕਿਤ ਗਰਗ, ਮੋਕਸ਼ ਮੋਦੀ, ਸੁਰੇਸ਼ ਕੁਮਾਰ, ਰਾਜੀਵ ਰੋਸ਼ਨ, ਰਕੇਸ਼ ਬਾਂਸਲ ਰਕੇਸ਼ ਬਿੱਟੂ, ਸੋਨੂ ਕੁੰਬੜਵਾਲੀਆ ਆਦਿ ਹਾਜ਼ਰ ਸਨ।

About The Author

You may have missed