ਘਰੇਲੂ ਅਤੇ ਅਵਾਰਾ ਕੁੱਤਿਆਂ ਲਈ ਫਰੀ ਵੈਕਸੀਨੇਸ਼ਨ ਕੈਂਪ

PrimeKhabarPunjab Jatin Kapila

ਬਰਨਾਲਾ-20ਸਤੰਬਰ(ਰਾਕੇਸ਼ ਜੇਠੀ)- ਸ਼ਹਿਰ ਬਰਨਾਲਾ ਵਿੱਚ ਅਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢਣ ਦੀ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਥਾਨਕ “ਬੱਤਾ ਪੈਟਲਾਈਫ ਕਲੀਨਿਕ” ਨਾਨਕਸਰ ਰੋਡ ਵਿਖੇ ਫਰੀ ਐਂਟੀ ਰੈਬਿਜ ਟੀਕਾ ਕਰਨ ਕੈਂਪ 21 ਸਤੰਬਰ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਡਾਕਟਰ ਜਤਿਨ ਕਪਿਲਾ ਨੇ ਦੱਸਿਆ ਕਿ ਅਵਾਰਾ ਕੁੱਤਿਆਂ ਦੇ ਵੱਢਣ ਨਾਲ ਜਾਨ ਵੀ ਜਾ ਸਕਦੀ ਹੈ। ਇਹਨਾਂ ਅਵਾਰਾ ਕੁੱਤਿਆਂ ਦੇ ਟੀਕਾ ਲਗਾਉਣਾ ਬਹੁਤ ਜਰੂਰੀ ਹੁੰਦਾ ਹੈ। ਇਸ ਨਾਲ ਹਲਕਾਵ ਹੋਣ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ। ਉਨਾਂ ਨੇ ਐਨਜੀਓ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਗਲੀ ਮਹੱਲਿਆਂ ਦੇ ਅਵਾਰਾ ਕੁੱਤਿਆਂ ਨੂੰ ਲਿਆ ਕੇ ਟੀਕਾ ਕਰਨ ਜਰੂਰ ਕਰਵਾਇਆ ਜਾਵੇ। ਇਸ ਲਈ ਐਮਬੂਲੈਂਸ ਦਾ ਪ੍ਰਬੰਧ ਵੀ ਕਰਕੇ ਦਿੱਤਾ ਜਾਵੇਗਾ। ਇਹ ਕੈਂਪ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਲੱਗੇਗਾ। ਇਸ ਕੈਂਪ ਵਿੱਚ ਘਰੇਲੂ ਕੁੱਤੇ ਬਿੱਲੀਆਂ ਦੀ ਵੈਕਸੀਨੇਸ਼ਨ ਮੁਫਤ ਕੀਤੀ ਜਾਵੇਗੀ।

About The Author

You may have missed