ਬਰਸਾਤ ਕਾਰਨ ਡਿੱਗੀ ਕਮਰੇ ਦੀ ਛੱਤ, ਜਾਨ ਮਾਲ ਦਾ ਰਿਹਾ ਬਚਾਓ…..

ਹੰਡਿਆਇਆ -26ਅਗੱਸਤ (ਰਾਕੇਸ਼ ਜੇਠੀ) -ਬਰਸਾਤ ਕਾਰਨ ਕਸਬਾ ਹੰਡਿਆਇਆ ਦੇ ਵਾਰਡ ਨੰਬਰ 11, ਲੁਧੜ ਪੱਤੀ ਵਿਖੇ ਕਮਰ ਦੀ ਛੱਤ ਡਿੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਿਤ ਸ਼ਿਵਾਨੰਦ ਦੂਬੈ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਕਮਰੇ ਵਿੱਚ ਸੁੱਤੇ ਪਏ ਸਨ ਤਾਂ ਰਾਤ ਨੂੰ ਡਿੱਗਣ ਦੀ ਆਵਾਜ਼ ਆਈ। ਜਦੋਂ ਨਾਲ ਦਾ ਕਮਰਾ ਵੇਖਿਆ ਤਾਂ ਉਸਦੀ ਛੱਤ ਗਿਰ ਚੁੱਕੀ ਸੀ ਅਤੇ ਮਲਬੇ ਨਾਲ ਕਮਰੇ ਵਿੱਚ ਪਿਆ ਸਾਰਾ ਸਮਾਨ ਨੁਕਸਾਨਿਆ ਗਿਆ ਸੀ। ਗਨੀਮਤ ਰਹੀ ਕਿ ਉਸ ਮੌਕੇ ਉਸ ਕਮਰੇ ਵਿੱਚ ਕੋਈ ਵੀ ਨਹੀਂ ਸੁੱਤਾ ਸੀ, ਇਸ ਲਈ ਜਾਨ ਮਾਲ ਦੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾ ਰਿਹਾ। ਪਰਿਵਾਰਿਕ ਮੈਂਬਰਾਂ ਨੇ ਪ੍ਰਸ਼ਾਸਨ ਅੱਗੇ ਮਦਦ ਕਰਨ ਦੀ ਅਪੀਲ ਕੀਤੀ।

