ਮੀਂਹ ਵਿੱਚ ਵੀ ਨਹੀਂ ਟਿਕੇ ਚੋਰ, ਦੁੱਧ ਦੀ ਡੇਅਰੀ ਤੇ ਕੀਤੀ ਚੋਰੀ…

PrimeKhabarPunjab Theft

ਹੰਡਿਆਇਆ -26ਅਗੱਸਤ (ਰਾਕੇਸ਼ ਜੇਠੀ) -ਹੰਡਿਆਇਆ ਵਿਖੇ ਬੀਕਨਾਰ ਮਿਸ਼ਠਾਨ ਭੰਡਾਰ ਦੇ ਸਾਹਮਣੇ ਦੁੱਧ ਦੀ ਡੇਅਰੀ ਤੇ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬੀਤੀ ਰਾਤ ਹੋਈ ਚੋਰੀ ਬਾਰੇ ਜਾਣਕਾਰੀ ਦਿੰਦੇ ਪੀੜਤ ਡੇਅਰੀ ਮਾਲਕ ਦਵਿੰਦਰ ਪਾਲ ਪੁੱਤਰ ਮਿੱਠੂ ਰਾਮ ਵਾਸੀ ਕੋਠੇ ਚੁੰਘਾ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਆਪਣੀ ਦੁਕਾਨ ਖੋਲਣ ਲੱਗੇ ਤਾਂ ਦੇਖਿਆ ਕਿ ਦੁਕਾਨ ਦਾ ਜਿੰਦਰਾ ਪਹਿਲਾਂ ਤੋਂ ਹੀ ਤੋੜਿਆ ਪਿਆ ਸੀ। ਉਹਨਾਂ ਦੁਕਾਨ ਅੰਦਰ ਜਾ ਕੇ ਦੇਖਿਆ ਤਾਂ ਗੱਲੇ ਵਿੱਚ ਰੱਖੇ 20 ਹਜਾਰ ਰੁਪਏ ਅਤੇ ਗੁੱਲਕ ਵਿੱਚ ਰੱਖੀ ਭਾਣ ਨੂੰ ਚੋਰਾਂ ਦੁਆਰਾ ਚੋਰੀ ਕਰ ਲਿਆ ਗਿਆ ਸੀ। ਉਹਨਾਂ ਦੱਸਿਆ ਕਿ ਇਸ ਚੋਰੀ ਸਬੰਧੀ ਸ਼ਿਕਾਇਤ ਪੁਲਿਸ ਚੌਂਕੀ ਹੰਡਿਆਇਆ ਵਿਖੇ ਦਰਜ ਕਰਵਾ ਦਿੱਤੀ ਗਈ ਹੈ। ਲਗਾਤਾਰ ਪੈ ਰਹੇ ਮੀਹ ਕਾਰਨ ਜਿੱਥੇ ਲੋਕ ਘਰੋਂ ਬਾਹਰ ਨਿਕਲਣ ਵਿੱਚ ਝਿਜਕ ਰਹੇ ਸਨ, ਉੱਥੇ ਚੋਰਾਂ ਨੇ ਇਸ ਨੂੰ ਚੋਰੀ ਲਈ ਸੁਨਹਿਰੀ ਮੌਕਾ ਸਮਝਿਆ।

About The Author

You may have missed