ਤਾਮਿਲਨਾਡੂ ਤੋਂ ਫੜ੍ਹੇ ਦਰਬਾਰ ਸਾਹਿਬ ਨੂੰ RDX ਧਮਾਕੇ ਨਾਲ ਉਡਾਉਣ ਦੀਆਂ ਧਮਕੀਆਂ ਦੇਣ ਵਾਲੇ ਦੋ ਵਿਅਕਤੀ

0
WhatsApp Image 2025-07-18 at 11.58.00

ਥੋੜ੍ਹੀ ਦੇਰ ‘ਚ ਅੰਮ੍ਰਿਤਸਰ ਕਮਿਸ਼ਨਰ ਕਰ ਸਕਦੇ ਹਨ ਖੁਲਾਸੇ

ਅੰਮ੍ਰਿਤਸਰ- 18 ਜੁਲਾਈ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਲਗਾਤਾਰ ਈਮੇਲ ਭੇਜ ਕੇ ਕਿਸੇ ਵਿਅਕਤੀ ਵਲੋਂ ਸ੍ਰੀ ਦਰਬਾਰ ਸਾਹਿਬ ਨੂੰ ਆਰਡੀਐੱਕਸ ਨਾਲ ਉੱਡਾਉਣ ਦੀਆਂ ਧਮਕੀਆਂ ਦੇਣ ਵਾਲੇ ਦੋ ਵਿਅਕਤੀਆ ਨੂੰ ਫੜ੍ਹ ਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਵਿਅਕਤੀਆ ਨੂੰ ਤਾਮਿਲਨਾਡੂ ਤੋਂ ਰਾਊਂਡ ਅੱਪ ਕੀਤਾ ਗਿਆ ਹੈ।

ਅੰਦਰੂਨੀ ਸੂਤਰਾਂ ਦੀ ਮੰਨ੍ਹੀਏ ਤਾ ਧਮਕੀ ਭਰੇ ਈਮੇਲ ਭੇਜਣ ਵਾਲੇ ਦੋ ਦੋਸ਼ੀਆਂ ਦੀ ਪੇੜ ਨੱਪ ਦੀ ਪੁਲਿਸ ਤਮਿਲਨਾਡੂ ਜਾ ਪਹੁੰਚੀ ਜਿਥੋ ਵੱਡੀ ਕਾਮਯਾਬੀ ਮਿਲੀ ਦੱਸੀ ਜਾਦੀ ਹੈ।
ਹਾਲਾਂਕਿ ਇਸ ਮਾਮਲੇ ‘ਚ ਹੁਣ ਤੱਕ ਨਾ ਤਾਂ ਕਿਸੇ ਪੁਲਿਸ ਅਧਿਕਾਰੀ ਵਲੋਂ ਤੇ ਨਾ ਹੀ ਪੰਜਾਬ ਸਰਕਾਰ ਵਲੋਂ ਕੋਈ ਅਧਿਕਾਰਿਕ ਬਿਆਨ ਜਾਰੀ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਦੋਸ਼ੀ ਤਮਿਲਨਾਡੂ ਤੋਂ ਫੜੇ ਗਏ ਹਨ। ਪਿਛਲੇ ਦੋ ਦਿਨਾਂ ਤੋਂ ਟੀਮਾਂ ਤਮਿਲਨਾਡੂ ਵਿੱਚ ਸੰਬੰਧਤ ਲਿੰਕ ਲੱਭ ਰਹੀਆਂ ਸਨ। ਹੁਣ ਇਹ ਵੀ ਜਾਣਕਾਰੀ ਮਿਲੀ ਹੈ ਕਿ ਥੌੜੀ ਦੇਰ ਵਿੱਚ ਅੰਮ੍ਰਿਤਸਰ ਪੁਲਸ ਵਲੋਂ ਇਸ ਮਾਮਲੇ ਵਿੱਚ ਵੱਡਾ ਖੁਲਾਸਾ ਕੀਤਾ ਜਾ ਸਕਦਾ ਹੈ।

ਦੱਸ ਦਈਏ ਕਿ ਹੁਣ ਤਕ ਐੱਸ.ਜੀ.ਪੀ.ਸੀ. ਨੂੰ ਧਮਕੀ ਭਰੀਆ 5 ਈਮੇਲ ਆਈਆਂ ਸਨ। ਜਿਨ੍ਹਾਂ ਰਾਹੀਂ ਆਰਡੀਐੱਕਸ ਧਮਾਕੇ ਕਰਨ ਦੀ ਗੱਲ ਕੀਤੀ ਗਈ ਸੀ। ਇਨ੍ਹਾਂ ਹੀ ਨਹੀਂ ਇਨ੍ਹਾਂ ਈਮੇਲਜ਼ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ ਨੂੰ ਵੀ ਧਮਕੀ ਦਿੱਤੀ ਗਈ ਸੀ। ਇਨ੍ਹਾਂ ਧਮਕੀਆਂ ਪਿੱਛੋਂ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਸੀ। ਪੁਲਸ, ਅਰਧ ਸੈਨਿਕ ਬਲ ਅਤੇ ਟਾਸਕ ਫੋਰਸ ,ਡੌਗ ਸੁਕਾਉਡ ਨਾਲ ਲਗਾਤਾਰ ਸ੍ਰੀ ਹਰਿਮੰਦਰ ਸਾਹਿਬ ਦੇ ਚੱਪੇ ਚੱਪੇ ਦੀ ਅਤੇ ਇਸਦੇ ਆਲੇ ਦੁਆਲੇ ਦੇ ਇਲਾਕਿਆਂ ਦੀ ਜਾਂਚ ਕਰਦੀ ਰਹੀ।

About The Author

Leave a Reply

Your email address will not be published. Required fields are marked *