ਸ੍ਰੀ ਦੁਰਗਾ ਸੇਵਾ ਸੰਮਤੀ ਹੰਡਿਆਇਆ ਦੇ ਨਵੇਂ ਅਹੁਦੇਦਾਰਾਂ ਦੀ ਕੀਤੀ ਚੋਣ

ਹੰਡਿਆਇਆ -03 ਜੁਲਾਈ- ਸ੍ਰੀ ਦੁਰਗਾ ਸੇਵਾ ਸੰਮਤੀ ਹੰਡਿਆਇਆ ਦੀ ਮੀਟਿੰਗ ਕਰਕੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਵਿੱਚ ਸੰਮਤੀ ਦੇ ਸਾਰੇ ਮੈਂਬਰ ਅਤੇ ਪੁਰਾਣੇ ਅਹੁਦੇਦਾਰ ਸ਼ਾਮਿਲ ਹੋਏ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਦੁਰਗਾ ਸੇਵਾ ਸੰਮਤੀ ਹੰਡਿਆਇਆ ਦੇ ਸਰਪ੍ਰਸਤ ਭੂਸ਼ਣ ਕੁਮਾਰ ਨੇ ਦੱਸਿਆ ਕਿ ਪੁਰਾਣੇ ਅਹੁਦੇਦਾਰਾਂ ਦਾ ਸਮਾਂ ਪੂਰਾ ਹੋ ਜਾਣ ਤੋਂ ਬਾਅਦ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਹੈ। ਜਿਸ ਵਿੱਚ ਰਾਜਦੀਪ ਸਿੰਘ ਨੂੰ ਪ੍ਰਧਾਨ, ਜਗਸੀਰ ਸਿੰਘ ਨੂੰ ਖਜਾਨਚੀ, ਅਨਮੋਲ ਦੀਪ ਸ਼ਰਮਾ ਨੂੰ ਸੈਕਰਟਰੀ, ਸੁਰਜੀਤ ਸਿੰਘ (ਸ਼ੀਤਲਾ) ਨੂੰ ਵਾਇਸ ਪ੍ਰਧਾਨ , ਰਘਬੀਰ ਸਿੰਘ (ਰੂਗਾ) ਤੇ ਸੁਖਦੇਵ ਸਿੰਘ ਨੂੰ ਸਲਾਹਕਾਰ ਅਤੇ ਜੋਗਿੰਦਰ ਪਾਲ, ਰਜਿੰਦਰ ਕੁਮਾਰ ਤੇ ਖੁਦ ਭੂਸ਼ਣ ਕੁਮਾਰ ਨੂੰ ਸਰਪ੍ਰਸਤ ਦੇ ਅਹੁਦਿਆਂ ਦੀ ਜਿੰਮੇਵਾਰੀ ਦਿੱਤੀ ਗਈ ਹੈ। ਇਸ ਮੌਕੇ ਉਪਰੋਕਤ ਅਹੁਦੇਦਾਰਾਂ ਤੋਂ ਇਲਾਵਾ ਮੈਂਬਰ ਜਸਵੀਰ ਸਿੰਘ, ਲਵਦੀਪ ਸਿੰਘ, ਪਰਵਿੰਦਰ ਸਿੰਘ, ਸੋਮਨਾਥ, ਸੇਵਕ ਸਿੰਘ, ਜੋਗਿੰਦਰ ਸਿੰਘ, ਗਿੰਦਰ ਪ੍ਰਧਾਨ, ਸੁਰੇਸ਼ ਕੁਮਾਰ, ਟੀਟੂ, ਅਵਤਾਰ ਸਿੰਘ ਤਾਰੀ, ਕਰਮਜੀਤ ਬਾਵਾ, ਸੁਖਵਿੰਦਰ ਸਿੰਘ, ਗੋਪਾਲ ਸਿੰਘ, ਅਮਨਜੋਤ ਸਿੰਘ, ਖੁਸ਼ਦੀਪ ਬਾਵਾ ਆਦਿ ਹਾਜਰ ਸਨ।