ਹੰਡਿਆਇਆ ਦਾ ਵਾਰਡ ਨੰਬਰ 10 ਸਫਾਈ ਪੱਖੋ ਪਛੜਿਆ

ਹੰਡਿਆਇਆ-03ਜੁਲਾਈ-ਕਸਬਾ ਹੰਡਿਆਇਆ ਦਾ ਵਾਰਡ ਨੰਬਰ 10 ਵਿੱਚ ਪਿਛਲੇ ਲੰਬੇ ਸਮੇਂ ਤੋਂ ਸਫਾਈ ਨਾ ਹੋਣ ਕਾਰਨ ਵਾਰਡ ਵਾਸੀ ਕਾਫੀ ਸਮੇਂ ਤੋਂ ਪਰੇਸ਼ਾਨ ਹਨ। ਵਾਰਡ ਵਾਸੀਆਂ ਦਾ ਕਹਿਣਾ ਹ ਕਿ ਸਾਡੇ ਵਾਰਡ ਵਿੱਚ ਕੋਈ ਵੀ ਸਫਾਈ ਸੇਵਕ ਨਾਲੀਆਂ ਕੱਢਣ ਜਾਂ ਝਾੜੂ ਲਗਾਉਣ ਨਹੀਂ ਆਉਂਦਾ, ਜਿਸ ਕਰਕੇ ਸਾਨੂੰ ਗੰਦਗੀ ਭਰੇ ਮਾਹੌਲ ਵਿੱਚ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਨਾਲ ਹੀ ਉਹਨਾਂ ਨੇ ਸੀਵਰੇਜ ਵਿਭਾਗ ਵੱਲੋਂ ਚੱਲ ਰਹੀ ਹੜਤਾਲ ਸਬੰਧੀ ਕਿਹਾ ਕਿ ਉਹਨਾਂ ਦੀ ਹੜਤਾਲ ਕਾਰਨ ਸੀਵਰੇਜ ਦਾ ਪਾਣੀ ਹੌਦੀਆਂ ਵਿੱਚੋਂ ਓਵਰਫਲੋ ਹੋ ਕੇ ਸੜਕਾਂ ਉੱਪਰ ਘੁੰਮ ਰਿਹਾ ਹੈ। ਉਹਨਾਂ ਕਿਹਾ ਕਿ ਅਗਰ ਵਾਰਡ ਨੰਬਰ 10 ਦੀ ਸਫਾਈ ਦਾ ਅਗਰ ਕੋਈ ਪੁਖਤਾ ਪ੍ਰਬੰਧ ਨਾ ਹੋਇਆ ਤਾਂ ਵਾਰਡ ਵਾਸੀ ਇਕੱਠੇ ਹੋ ਕੇ ਡੀਸੀ ਬਰਨਾਲਾ ਨੂੰ ਮੰਗ ਪੱਤਰ ਸੌਂਪਣਗੇ।
ਉਹਨਾਂ ਕਿਹਾ ਕਿ ਦੋ ਤਿੰਨ ਦਿਨ ਪਹਿਲਾਂ ਵਾਰਡ ਦੇ ਐਮਸੀ ਦੇ ਪਤੀ ਦੀਪੂ ਕੁਮਾਰ ਨਾਲ ਸਫਾਈ ਦੀ ਸਮੱਸਿਆ ਬਾਰੇ ਗੱਲਬਾਤ ਕਰੀ ਸੀ ਤਾਂ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਉਹ ਜਲਦੀ ਹੀ ਸਫਾਈ ਕਰਵਾ ਦੇਣਗੇ ਪ੍ਰੰਤੂ ਅਜੇ ਤੱਕ ਵਾਰਡ ਵਿੱਚ ਕੋਈ ਸਫਾਈ ਨਹੀਂ ਕਰਵਾਈ ਗਈ। ਇਸ ਮੌਕੇ ਵਾਰਡ ਵਾਸੀ ਅਰਮਾਨ ਮਲਿਕ ਬੂਟਾ ਖਾਂ, ਭੋਲਾ ਖਾਂ ,ਲਿਆਕਤ ਅਲੀ,ਇਕਬਾਲ ਸਿੰਘ,ਜਸਵੀਰ ਸਿੰਘ, ਸੁਖਵੀਰ ਸਿੰਘ, ਸੁਰੇਸ਼ ਕੁਮਾਰ ,ਨਰਿੰਦਰ ਕੁਮਾਰ , ਬੀਰ ਖਾਂ ਆਦਿ ਹਾਜਿਰ ਸਨ।
ਜਦੋਂ ਇਸ ਸਬੰਧੀ ਵਾਰਡ ਦੇ ਐਮਸੀ ਅਤੇ ਉਹਨਾਂ ਦੇ ਪਤੀ ਦੀਪੂ ਕੁਮਾਰ ਨੂੰ ਫੋਨ ਕਰਕੇ ਸੰਪਰਕ ਕਰਨਾ ਚਾਹਿਆ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ।