ਸੀਵਰੇਜ ਦੇ ਗੰਦੇ ਪਾਣੀ ਸਬੰਧੀ ਲੱਗੀ ਖਬਰ ਦਾ ਹੋਇਆ ਤੁਰੰਤ ਅਸਰ…

ਹੰਡਿਆਇਆ -24 ਜੂਨ – ਅੱਜ ਸਵੇਰੇ ਸਾਡੇ ਵੈਬ ਚੈਨਲ ਰਾਹੀਂ ਕਸਬਾ ਹੰਡਿਆਇਆ ਦੀ ਸਲਾਣੀ ਪੱਤੀ ਵਾਰਡ ਨੰਬਰ ਇੱਕ ਵਿੱਚ ਸੀਵਰੇਜ ਦੇ ਪਾਣੀ ਨਾਲ ਫੈਲੀ ਗੰਦਗੀ ਸਬੰਧੀ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ। ਜਿਸ ਦੇ ਪ੍ਰਕਾਸ਼ਿਤ ਹੋਣ ਤੋਂ ਕੁਝ ਘੰਟਿਆਂ ਵਿੱਚ ਹੀ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਅਤੇ ਮੌਕੇ ਤੇ ਪਹੁੰਚ ਕੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਇੰਤਜ਼ਾਮ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਿੰਦਰ ਸਿੰਘ ਨੇ ਦੱਸਿਆ ਕਿ ਖਬਰ ਪ੍ਰਕਾਸ਼ਿਤ ਹੋਣ ਤੋਂ ਕੁਝ ਹੀ ਘੰਟੇ ਬਾਅਦ ਨਗਰ ਪੰਚਾਇਤ ਹੰਡਿਆਇਆ ਦੇ ਪ੍ਰਧਾਨ ਦੇ ਪਤੀ ਨਿਰੰਜਨ ਸਿੰਘ ਅਤੇ ਕੁਝ ਐਮਸੀ ਆਪਣੇ ਨਾਲ ਲੇਬਰ ਲੈ ਕੇ ਮੌਕੇ ਤੇ ਪਹੁੰਚੇ ਅਤੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਵਾਇਆ। ਉਹਨਾਂ ਅੱਗੇ ਦੱਸਿਆ ਕਿ ਕਾਫੀ ਹੱਦ ਤੱਕ ਸੀਵਰੇਜ ਦੇ ਗੰਦੇ ਪਾਣੀ ਦਾ ਨਿਕਾਸ ਕੀਤਾ ਜਾ ਚੁੱਕਾ ਹੈ ਅਤੇ ਮੌਕੇ ਤੇ ਪਹੁੰਚੇ ਐਮਸੀ ਸਾਹਿਬਾਨ ਨੇ ਕਿਹਾ ਕਿ ਬਾਕੀ ਰਹਿੰਦੇ ਕੰਮ ਨੂੰ ਅਗਲੇ ਦੋ ਦਿਨਾਂ ਵਿੱਚ ਮੁਕੰਮਲ ਸਾਫ ਕਰ ਦਿੱਤਾ ਜਾਵੇਗਾ।