ਕਾਰ ਦੀ ਟੱਕਰ ਨਾਲ ਸਾਈਕਲ ਸਵਾਰ ਦੀ ਮੌਕੇ ਤੇ ਮੌਤ

0

ਹੰਡਿਆਇਆ -22 ਜੂਨ – ਧੌਲਾ ਦੀ ਆਈਓਐਲ ਫੈਕਟਰੀ ਵਿੱਚ ਕੰਮ ਕਰਦੇ ਇੱਕ ਸਾਈਕਲ ਸਵਾਰ ਦੀ ਕਾਰ ਦੀ ਟੱਕਰ ਵੱਜਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਹੰਡਿਆਇਆ ਕਰਮਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਜਗਦੇਵ ਸਿੰਘ ਪੁੱਤਰ ਰਿਖੀ ਸਿੰਘ ਵਾਸੀ ਖੁੱਡੀ ਪੱਤੀ ਧੌਲਾ ਦੀ ਕੱਲ ਰਾਤ 9 ਵਜੇ ਦੇ ਕਰੀਬ ਸਾਈਕਲ ਤੇ ਆਈਓਐਲ ਫੈਕਟਰੀ ਜਾਂਦੇ ਹੋਏ ਫਤਿਹਗੜ੍ਹ ਛੰਨਾ ਰੋਡ ਤੇ ਕਾਰ ਦੀ ਟੱਕਰ ਵੱਜਣ ਨਾਲ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਮਲਕੀਤ ਸਿੰਘ ਪੁੱਤਰ ਰਿਖੀ ਸਿੰਘ ਵਾਸੀ ਧੌਲਾ ਦੇ ਬਿਆਨਾਂ ਦੇ ਆਧਾਰ ਤੇ ਸੈਂਟਰੋ ਕਾਰ ਸਵਾਰ (ਕਾਰ ਨੰਬਰ HR 20U 2111) ਦੇ ਖਿਲਾਫ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਤੱਖ ਦਰਸ਼ੀਆਂ ਦੇ ਦੱਸਣ ਮੁਤਾਬਕ ਕਾਰ ਸਵਾਰ ਟੱਕਰ ਮਾਰਨ ਉਪਰੰਤ ਮੌਕੇ ਤੋਂ ਕਾਰ ਲੈ ਕੇ ਫਰਾਰ ਹੋ ਗਿਆ ਸੀ।

About The Author

Leave a Reply

Your email address will not be published. Required fields are marked *