ਨਸ਼ਾ ਮੁਕਤ ਪਿੰਡ ਬਣਾਉਣ ਲਈ ਲੋਕ ਸਹਿਯੋਗ ਕਰਨ : ਹਰਿੰਦਰ ਧਾਲੀਵਾਲ

ਹੰਡਿਆਇਆ -23 ਮਈ- ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸ਼ੁਰੂ ਨਸ਼ਾ ਮੁਕਤੀ ਯਾਤਰਾ ਪ੍ਰੋਗਰਾਮ ਤਹਿਤ ਹੰਡਿਆਇਆ ਦੇ ਸ਼ਾਂਤੀ ਹਾਲ ਵਿਚ ਜਾਗਰੂਕਤਾ ਪ੍ਰੋਗਰਾਮ ਕਰਾਏ ਗਏ।ਇਸ ਮੌਕੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਜਿੱਥੇ ਨਸ਼ਾ ਤਸਕਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਉੱਥੇ ਹੀ ਨਸ਼ਾ ਪੀੜਤਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ।
ਓਨ੍ਹਾਂ ਕਿਹਾ ਕਿ ਇਸ ਦੇ ਨਾਲ ਨਾਲ ਖੇਡ ਮੈਦਾਨਾਂ, ਖੇਡਾਂ ਤੇ ਨੌਜਵਾਨ ਕਲੱਬਾਂ ਨੂੰ ਸੁਰਜੀਤ ਕੀਤਾ ਜਾ ਰਿਹਾ ਹੈ। ਓਨ੍ਹਾਂ ਕਿਹਾ ਕਿ ਸਰਕਾਰ ਸਾਡੇ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਲਈ ਯੂਥ ਕਲੱਬਾਂ ਨੂੰ ਪੁਨਰ ਸੁਰਜੀਤ ਕਰ ਰਹੀ ਹੈ। ਸਾਡੇ ਨੌਜਵਾਨ ਖੇਡਾਂ ਨਾਲ ਜੁੜਨ, ਇਸ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਪਿੰਡਾਂ ਵਿੱਚ ਖੇਡ ਮੈਦਾਨ ਬਣਾਏ ਜਾ ਰਹੇ ਹਨ। ਉੱਥੇ ਮੌਜੂਦ ਸਾਰੇ ਪਿੰਡ ਵਾਸੀਆਂ ਐਮਸੀ ਸਾਹਿਬਾਨ ਅਤੇ ਹਰਿੰਦਰ ਧਾਲੀਵਾਲ ਨੇ ਨਸ਼ਿਆਂ ਖਿਲਾਫ ਲੜਾਈ ਲਈ ਸੌਂਹ ਵੀ ਚੁੱਕੀ।

ਇਸ ਮੌਕੇ ਐਮਸੀ ਗੁਰਮੀਤ ਸਿੰਘ ਨੇ ਵੀ ਲੋਕਾਂ ਨੂੰ ਨਸ਼ਿਆਂ ਤੋ ਦੂਰ ਰਹਿਣ ਅਤੇ ਨਸ਼ਿਆਂ ਦੀ ਲੜਾਈ ਵਿੱਚ ਪੁਲਿਸ ਨੂੰ ਸਹਿਯੋਗ ਕਰਨ ਦੀ ਸਲਾਹ ਦਿੱਤੀ।ਇਸ ਮੌਕੇ ਐਸਐਮਓ ਧਨੌਲਾ ਡਾਕਟਰ ਸਤਵੰਤ ਸਿੰਘ ਔਜਲਾ, ਐਸ ਐਚ ਓ ਸ਼ੇਰਵਿੰਦਰ ਸਿੰਘ, ਚੌਂਕੀ ਇੰਚਾਰਜ ਤਰਸੇਮ ਸਿੰਘ, ਨਗਰ ਪੰਚਾਇਤ ਹੰਢਿਆਇਆ ਦੇ ਪ੍ਰਧਾਨ ਸਰਬਜੀਤ ਕੌਰ,ਐਮਸੀ ਗੁਰਮੀਤ ਸਿੰਘ, ਐਮਸੀ ਅਮਰਦਾਸ, ਐਮਸੀ ਵਸਾਵਾ ਸਿੰਘ ਭਰੀ, ਐਮਸੀ ਰੂਪੀ ਕੌਰ, ਐਮਸੀ ਬਲਵੀਰ ਸਿੰਘ ਮਹਿਰਮੀਆ, ਬੀਕਾ ਸੂਚ ਪੱਤੀ ਦੇ ਸਰਪੰਚ ਜਗਸੀਰ ਸਿੰਘ,ਸਮਾਜ ਸੇਵੀ ਸੋਨੀ ਸਿੱਧੂ, ਸਮਾਜ ਸੇਵੀ ਨਿਰੰਜਨ ਸਿੰਘ, ਸਮਾਜ ਸੇਵੀ ਨੋਨੀ ਖਾਨ, ਨਗਰ ਪੰਚਾਇਤ ਹੰਢਿਆਇਆ ਦੇ ਕਰਮਚਾਰੀ ਕਮਲਦੀਪ ਸਿੰਘ, ਰਵਿੰਦਰ ਸਿੰਘ, ਨੈਬ ਸਿੰਘ, ਸੁਮੇਸ਼ਵਰ ਸਿੰਗਲਾ, ਰਣਜੀਤ ਸਿੰਘ, ਬਲਜਿੰਦਰ ਸਿੰਘ ਤੇ ਹੋਰ ਮੋਹਤਬਰ ਹਾਜ਼ਰ ਸਨ।