ਨਸ਼ਾ ਤਸਕਰ ਅਮਨਦੀਪ ਕੌਰ, ਬਰਖਾਸਤ ਕਾਂਸਟੇਬਲ ਨੂੰ ਮਿਲੀ ਜ਼ਮਾਨਤ……

0
Prime khabar AMandeep

ਬਠਿੰਡਾ-02 ਮਈ- ਇੱਕ ਮਹੀਨਾ ਪਹਿਲਾਂ ਚਿੱਟੇ ਸਮੇਤ ਫੜੀ ਗਈ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਅਦਾਲਤ ਨੇ ਜਮਾਨਤ ਦੇ ਦਿੱਤੀ ਹੈ। ਪੰਜਾਬ ਪੁਲਿਸ ਦੇ ਕਈ ਸੀਨੀਅਰ ਅਫਸਰਾਂ ਦੀ ਚਹੇਤੀ ਮੰਨੀ ਜਾਣ ਵਾਲੀ ਇਹ ਮਹਿਲਾ ਪੁਲਿਸ ਮੁਲਾਜ਼ਮ ਨੂੰ ਨਸ਼ਾ ਵਿਰੋਧੀ ਟਾਸਕ ਫੋਰਸ ਅਤੇ ਬਠਿੰਡਾ ਪੁਲਿਸ ਵੱਲੋਂ ਇੱਕ ਸਾਂਝੇ ਆਪਰੇਸ਼ਨ ਦੌਰਾਨ 2 ਅਪ੍ਰੈਲ ਦੀ ਸ਼ਾਮ ਨੂੰ ਬਾਦਲ ਰੋਡ ਤੋਂ 17.71 ਗ੍ਰਾਮ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਅਮਨਦੀਪ ਕੌਰ ਦੀ ਥੋੜੇ ਸਾਲਾਂ ਦੀ ਨੌਕਰੀ ਦੌਰਾਨ ਹੀ ਬਣਾਈ ਕਰੋੜਾਂ ਦੀ ਜਾਇਦਾਦ ਵੀ ਸ਼ੱਕ ਦੇ ਘੇਰੇ ਵਿੱਚ ਹੈ, ਜਿਸ ਦੀ ਜਾਂਚ ਪੰਜਾਬ ਸਰਕਾਰ ਦੁਆਰਾ ਵਿਜਲੈਂਸ ਬਿਊਰੋ ਰਾਹੀਂ ਕਰਵਾਈ ਜਾ ਰਹੀ ਹੈ। ਨਸ਼ਾ ਤਸਕਰੀ ਦੇ ਕੇਸ ਵਿੱਚ ਬਠਿੰਡਾ ਪੁਲਿਸ ਵੱਲੋਂ ਕਾਂਸਟੇਬਲ ਅਮਨਦੀਪ ਦੇ ਸਾਥੀ ਬਲਵਿੰਦਰ ਸਿੰਘ ਸੋਨੂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਅਮਨਦੀਪ ਕੌਰ ਆਪਣੀ ਥਾਰ ਗੱਡੀ ਅਤੇ ਇੰਸਟਾਗਰਾਮ ਤੇ ਰੀਲਾ ਬਣਾਉਣ ਕਰਕੇ ਵੀ ਮਸ਼ਹੂਰ ਰਹੀ ਸੀ।

DurgaPhotostate

About The Author

Leave a Reply

Your email address will not be published. Required fields are marked *