ਬਾਰਵੀਂ ਜਮਾਤ ਦੀ ਵਿਦਿਆਰਥਣ ਨਾਲ ਅਧਿਆਪਕ ਨੇ ਕੀਤਾ ਬਲਾਤਕਾਰ, ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਕੀਤਾ ਕਾਬੂ

0
Raped Girl

ਪਟਿਆਲਾ -18 ਅਪ੍ਰੈਲ- ਪਟਿਆਲਾ ਦੇ ਇੱਕ ਪਿੰਡ ਦੇ ਸਰਕਾਰੀ ਸਕੂਲ ਦੇ ਅਧਿਆਪਕ ਵੱਲੋਂ 12ਵੀਂ ਜਮਾਤ ਦੀ ਵਿਦਿਆਰਥਣ ਦੇ ਨਾਲ ਹੀ ਕਥਿਤ ਤੌਰ ‘ਤੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਵਿਦਿਆਰਥਣ ਨੇ ਦੱਸਿਆ ਕਿ ਆਵਾਜਾਈ ਦੇ ਸਾਧਨਾਂ ਦੀ ਕਮੀ ਕਾਰਨ ਕਈ ਵਾਰ ਅਧਿਆਪਕ  ਉਸਨੂੰ ਘਰ ਛੱਡਣ ਆਇਆ। ਕਈ ਵਾਰ ਛੇੜਛਾੜ ਕੀਤੀ ਅਤੇ ਪੜਾਈ ਬਹਾਨੇ ਕਾਰ ਵਿੱਚ ਸੁਨਸਾਨ ਜਗਹਾ ਤੇ ਉਸ ਨਾਲ ਰੇਪ ਕੀਤਾ ਅਤੇ ਕਿਸੇ ਨੂੰ ਇਸ ਬਾਰੇ ਨਾ ਦੱਸਣ ਬਾਰੇ ਕਿਹਾ।ਜਦੋਂਕਿ ਵਿਦਿਆਰਥਣ ਵੱਲੋਂ ਹਿੰਮਤ ਰੱਖ ਕੇ ਪਰਿਵਾਰ ਵਾਲਿਆਂ ਨੂੰ ਦੱਸਿਆ ਅਤੇ ਫੇਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਹੈ।ਜਾਣਕਾਰੀ ਲਈ ਦੱਸ ਦਈਏ ਕਿ ਕਥਿਤ ਦੋਸ਼ੀ ਅਧਿਆਪਕ ਹਰਿਆਣਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਜੋ ਪੰਜਾਬੀ ਵਿਸ਼ੇ ਦੇ ਨਾਲ ਸੰਬੰਧਿਤ ਲੈਕਚਰਾਰ ਹੈ ਅਤੇ ਇੱਥੇ ਪਟਿਆਲਾ ਦੇ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਾਉਂਦਾ ਹੈ।

ਪੁਲਿਸ ਸੂਤਰਾਂ ਦੀ ਮੰਨੀਏ ਤਾਂ ਘਟਨਾ 5/6 ਮਾਰਚ ਦੀ ਹੈ, ਹਾਲਾਂਕਿ ਉਦੋਂ ਤੋਂ ਹੀ ਵਿਦਿਆਰਥਣ ਨੂੰ ਧਮਕੀਆਂ ਮਿਲ ਰਹੀਆਂ ਸਨ। ਹੁਣ ਪੀੜਤਾ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ ਅਤੇ ਪੁਲਸ ਵੱਲੋਂ ਦਾਅਵਾ ਇਹ ਕੀਤਾ ਜਾ ਰਿਹਾ ਹੈ ਕਿ ਉਕਤ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਦੋਸ਼ੀ ਅਧਿਆਪਕ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।

DurgaPhotostate

About The Author

Leave a Reply

Your email address will not be published. Required fields are marked *